ਫਾਜ਼ਿਲਕਾ ਫਿਰੋਜ਼ਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਦੇ ਸਕੂਲ ਤਿੰਨ ਦਿਨਾਂ ਲਈ ਬੰਦ
ਚੰਡੀਗੜ੍ਹ 7 ਮਈ। ਭਾਰਤ ਪਾਕਿਸਤਾਨ ਵਿਚਕਾਰ ਬਣੇ ਤਨਾਅ ਦੇ ਮਾਹੌਲ ਦੌਰਾਨ ਫਾਜਿਲਕਾ ਫਿਰੋਜ਼ਪੁਰ ਤੇ ਪਠਾਣਕੋਟ ਜ਼ਿਲ੍ਹਿਆਂ ਦੀ ਡਿਪਟੀ ਕਮਿਸ਼ਨਰਾਂ ਵੱਲੋਂ ਹੁਕਮ ਜਾਰੀ ਕਰਕੇ ਤਿੰਨਾਂ ਜ਼ਿਲਿਆਂ ਦੇ ਸਰਕਾਰੀ ਤੇ ਨਿੱਜੀ ਸਕੂਲ ਅਗਲੇ ਤਿੰਨ ਦਿਨਾਂ ਲਈ ਬੰਦ ਕਰ ਦਿੱਤੇ ਗਏ ਹਨ। ਦੱਸਣ ਯੋਗ ਹੈ ਕਿ ਬੀਤੀ ਰਾਤ ਭਾਰਤ ਵੱਲੋਂ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਵਾਲੀਆਂ 9 ਥਾਵਾਂ ਤੇ ਹਮਲਾ ਕੀਤਾ ਗਿਆ। ਅੱਜ ਸਵੇਰੇ ਤਿੰਨਾਂ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਹੁਕਮ ਜਾਰੀ ਕਰਕੇ ਸਾਰੇ ਸਕੂਲ ਤਿੰਨ ਦਿਨਾਂ ਲਈ ਬੰਦ ਕਰ ਦਿੱਤੇ ਗਏ।

CATEGORIES ਸਿੱਖਿਆ


