ਗੋਪੀਚੰਦ ਕਾਲਜ ਵਿੱਚ ਕਾਮਰਸ ਵਿਭਾਗ ਵੱਲੋਂ ਫੇਅਰਵੈਲ ਪਾਰਟੀ ਦਾ ਸਫ਼ਲ ਆਯੋਜਨ
ਅਬੋਹਰ ਦੇ ਗੋਪੀਚੰਦ ਆਰੀਆ ਮਹਿਲਾ ਕਾਲਜ ਵਿੱਚ ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਦੀ ਯੋਗ ਰਹਿਨੁਮਾਈ ਅਧੀਨ ਕਾਮਰਸ ਵਿਭਾਗ ਦੇ ਮੁਖੀ ਡਾ. ਮਨੋਜ ਫੁਟੇਲਾ ਅਤੇ ਕੋਆਰਡੀਨੇਟਰ ਸ੍ਰੀ ਐਸ.ਕੇ. ਮੋਂਗਾ ਦੀ ਨਿਗਰਾਨੀ ਹੇਠ ‘ਚੀਅਰੀ ਐਂਡ ਸਪਾਰਕਲਜ਼’ ਨਾਮੀ ਫੇਅਰਵੈਲ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਆਯੋਜਨ ਦੇ ਕੋ-ਕੋਆਡੀਨੇਟਰ ਮਿਸ ਆਰੂਸ਼ੀ ਅਤੇ ਮਿਸਜ਼ ਵਨੀਤਾ ਮੱਕੜ ਸਨ। ਇਸ ਆਯੋਜਨ ਦਾ ਮਕਸਦ ਬੀ. ਕਾਮ. ਭਾਗ ਤੀਜਾ ਦੀਆਂ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦੇਣਾ ਸੀ। ਬੀ.ਕਾਮ. ਭਾਗ ਦੂਜਾ ਅਤੇ ਬੀ.ਕਾਮ. ਭਾਗ ਪਹਿਲਾ ਦੀਆਂ ਵਿਦਿਆਰਥਣਾਂ ਮੇਜ਼ਬਾਨ ਦੀ ਭੂਮਿਕਾ ਨਿਭਾ ਰਹੀਆਂ ਸਨ। ਪ੍ਰੋਗਰਾਮ ਦੇ ਆਰੰਭ ਵਿੱਚ ਮੁੱਖ ਮਹਿਮਾਨ ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਜੀ ਨੂੰ ਡਾਕਟਰ ਮਨੋਜ ਫੁਟੇਲਾ, ਮੁਖੀ ਕਾਮਰਸ ਵਿਭਾਗ ਵੱਲੋਂ ਬੁੱਕੇ ਭੇਟ ਕਰ ਉਹਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਦਿਆਰਥਣਾਂ ਵੱਲੋਂ ਗੀਤ, ਸੋਲੋ ਡਾਂਸ ਅਤੇ ਗਰੁੱਪ ਡਾਂਸ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ। ਵਿਦਿਆਰਥਣਾਂ ਨੇ ਮਾਡਲਿੰਗ ਦੁਆਰਾ ਆਪਣੇ ਆਤਮ ਵਿਸ਼ਵਾਸ ਦਾ ਮੁਜ਼ਾਹਰਾ ਕੀਤਾ। ਪਾਰਿਕਾ ਨੇ ਮਿਸ ਫੇਅਰਵੈਲ ਦਾ ਖਿਤਾਬ ਜਿੱਤਿਆ ਜਦ ਕਿ ਅਲੀਸ਼ਾ ਨੇ ਮਿਸ ਵਰਸੇਟਾਈਲ, ਵਿਧੀ ਮਿਸ ਪਰਸਨੈਲਿਟਡ, ਕੋਮਲ ਨੇ ਬੈਸਟ ਡਰੈੱਸਡ ਅਤੇ ਰਿਜੁਲ ਨੇ ਮਿਸ ਬਿਊਟੀਫੁਲ ਹੇਅਰ ਦਾ ਖਿਤਾਬ ਜਿੱਤਿਆ। ਪ੍ਰਿੰਸੀਪਲ ਸਾਹਿਬਾ ਨੇ ਸਮੂਹ ਜੇਤੂਆਂ ਨੂੰ ਸੈਸੇ ਪਹਿਨਾ ਕੇ ਸਨਮਾਨਿਤ ਕੀਤਾ ਅਤੇ ਸਮੂਹ ਵਿਦਿਆਰਥਣਾਂ ਨੂੰ ਵੱਖ ਵੱਖ ਕੈਰੀਅਰ ਆਪਸ਼ਨਜ਼ ਬਾਰੇ ਦੱਸਦਿਆਂ ਅਤੇ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਨੂੰ ਮਿਹਨਤ ਕਰਦੇ ਹੋਏ ਜ਼ਿੰਦਗੀ ਵਿੱਚ ਵੱਖ ਵੱਖ ਮੁਕਾਮਾਂ ਤੇ ਸਫ਼ਲ ਹੋਣ ਦਾ ਅਸ਼ੀਰਵਾਦ ਦਿੱਤਾ।
ਇਸ ਸਫ਼ਲ ਆਯੋਜਨ ਲਈ ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਨੇ ਕਾਮਰਸ ਵਿਭਾਗ ਮੁਖੀ ਡਾ. ਮਨੋਜ ਫੁਟੇਲਾ, ਮਿਸਟਰ ਐਸ. ਕੇ. ਮੋਂਗਾ, ਮੈਡਮ ਆਰੂਸ਼ੀ ਅਤੇ ਮਿਸਜ਼ ਵਨੀਤਾ ਮੱਕੜ ਨੂੰ ਦਿਲੀ ਵਧਾਈ ਦਿੱਤੀ।