ਪ੍ਰਤਾਪ ਸਿੰਘ ਬਾਜਵਾ ਖਿਲਾਫ FIR ਦਰਜ

ਚੰਡੀਗੜ੍ਹ 13 ਅਪ੍ਰੈਲ। ਪੰਜਾਬ ਪੁਲਿਸ ਵੱਲੋਂ ਵਿਰੋਧੀ ਧਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਖਿਲਾਫ਼ FIR ਦਰਜ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।ਬੇਸ਼ੱਕ ਇਸ ਖਬਰ ਦੀ ਹਾਲੇ ਤੱਕ ਸਰਕਾਰੀ ਪੁਸ਼ਟੀ ਹੋਣੀ ਬਾਕੀ ਹੈ। ਜਾਣਕਾਰੀ ਅਨੁਸਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਇੰਟਰਵਿਊ ਦੌਰਾਨ ਬਿਆਨ ਦਿੱਤਾ ਗਿਆ ਸੀ ਕਿ ਪੰਜਾਬ ਵਿੱਚ 50 ਹੈਂਡ ਗਰਨੇਡ ਆਏ ਹੋਏ ਹਨ ਜਿਹਨਾਂ ਵਿੱਚੋਂ 18 ਦੀ ਵਰਤੋਂ ਹੋ ਚੁੱਕੀ ਹੈ ਤੇ ਬਾਕੀਆਂ ਦੀ ਹਾਲੇ ਭਾਲ ਨਹੀਂ ਹੋ ਸਕੀ। ਬਾਜਵਾ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਬਿਆਨ ਨੂੰ ਗੰਭੀਰਤਾ ਨਾਲ ਲਿਆ ਗਿਆ ਤੇ ਉਹਨਾਂ ਨੇ ਤੁਰੰਤ ਇਸ ਮਾਮਲੇ ਵਿੱਚ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਹਨਾਂ ਬਾਜਵਾ ਤੋਂ ਸਵਾਲ ਪੁੱਛਦਿਆ ਕਿਹਾ ਕਿ ਕਿ ਉਹਨਾਂ ਦੇ ਸੰਬੰਧ ਪਾਕਿਸਤਾਨ ਵਿਚਲੇ ਮਾੜੇ ਅਨਸਰਾਂ ਨਾਲ ਹਨ ਤੇ ਉਹਨਾਂ ਕੋਲ ਇਹ ਸੂਚਨਾ ਕਿੱਥੋਂ ਆਈ। ਇਸ ਤੋਂ ਬਾਅਦ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਟੀਮ ਵੱਲੋਂ ਰਵਜੋਤ ਗਰੇਵਾਲ ਆਈਪੀਐਸ ਦੀ ਅਗਵਾਈ ਵਿੱਚ ਬਾਜਵਾ ਦੇ ਘਰ ਪਹੁੰਚ ਕੇ ਪੁੱਛਗਿਛ ਕੀਤੀ ਗਈ ਇਸ ਦੌਰਾਨ ਬਾਜਵਾ ਵੱਲੋਂ ਆਪਣੇ ਸਰੋਤਾਂ ਦੀ ਜਾਣਕਾਰੀ ਸਾਂਝੀ ਕਰਨ ਤੋਂ ਜਵਾਬ ਦੇ ਦਿੱਤਾ ਗਿਆ ਤੇ ਜਾਂਚ ਵਿੱਚ ਸਹਿਯੋਗ ਨਹੀਂ ਦਿੱਤਾ। ਜਿਸ ਤੋਂ ਬਾਅਦ ਦੇਰ ਸ਼ਾਮ ਉਹਨਾਂ ਖਿਲਾਫ ਮੁਕਦਮਾ ਦਰਜ ਹੋ ਗਿਆ। ਇਸ ਮੌਕੇ ਤੇ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਿੱਜੀ ਬਦਲਾਖੋਰੀ ਤਹਿਤ ਸੱਤਾ ਦੀ ਦੁਰਵਰਤੋਂ ਕਰਕੇ ਉਹਨਾਂ ਖਿਲਾਫ ਕਾਰਵਾਈ ਕਰ ਰਹੀ ਹੈ।

CATEGORIES
Share This

COMMENTS Wordpress (0) Disqus ( )

Translate