ਲੜਕੀਆਂ ਨੂੰ ਕਮਿਸ਼ਨਡ ਅਫ਼ਸਰ ਵਜੋਂ ਕੈਰੀਅਰ ਸ਼ੁਰੂ ਕਰਨ ਲਈ ਸੁਨਹਿਰੀ ਮੌਕਾ: ਡਿਪਟੀ ਕਮਿਸ਼ਨਰ

ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫ਼ਾਰ ਗਰਲਜ਼ ਵੱਲੋਂ ਮਈ 2023 ‘ਚ ਲਈ ਜਾਵੇਗੀ ਦਾਖਲਾ ਪ੍ਰੀਖਿਆ

ਫਾਜਿਲਕਾ, 15 ਮਾਰਚ:

ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਕਮਿਸ਼ਨਡ ਅਫਸਰ ਵਜੋਂ ਕੈਰੀਅਰ ਸ਼ੁਰੂ ਕਰਨ ਦੀਆਂ ਚਾਹਵਾਨ ਲੜਕੀਆਂ ਨੂੰ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼, ਮੁਹਾਲੀ ਵਿਖੇ ਸਿਖਲਾਈ ਹਾਸਿਲ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ।
ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ (ਐਮ.ਬੀ.ਏ.ਐਫ.ਪੀ.ਆਈ), ਮੁਹਾਲੀ ਵੱਲੋਂ ਮਈ 2023 ‘ਚ ਨੌਂਵੇਂ ਬੈਚ ਲਈ ਦਾਖਲਾ ਪ੍ਰੀਖਿਆ ਲਈ ਜਾਣੀ ਹੈ ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਾਜਿਲਕਾ ਡਾ ਸੇਨੂ ਦੁੱਗਲ ਨੇ ਦੱਸਿਆ ਕਿ ਐਮ.ਬੀ.ਏ.ਐਫ.ਪੀ.ਆਈ. ਸੰਸਥਾ ਵਿੱਚ ਆਮ ਜਾਣਕਾਰੀ, ਕਮਿਊਨੀਕੇਸ਼ਨ ਸਕਿੱਲਜ਼, ਵਿਅਕਤੀਤਵ ਵਿਕਾਸ ਤੇ ਆਤਮ-ਵਿਸ਼ਵਾਸ ਸਿਰਜਣਾ, ਐਨ.ਸੀ.ਸੀ. ਸਿਖਲਾਈ, ਸਰੀਰਕ ਸਿੱਖਿਆ ਅਤੇ ਅੰਦਰੂਨੀ ਤੇ ਬਾਹਰੀ ਖੇਡ ਗਤੀਵਿਧੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਵਿਦਿਆਰਥਣਾਂ ਨੂੰ ਪੇਸ਼ੇਵਰਾਂ ਵਲੋਂ ਐੱਸ.ਐੱਸ.ਬੀ. ਅਤੇ ਹਥਿਆਰਬੰਦ ਬਲਾਂ ਵਿੱਚ ਜਾਣ ਲਈ ਦਾਖਲਾ ਪ੍ਰੀਖਿਆ ਦੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਥੋਂ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਐਮ.ਸੀ.ਐਮ. ਡੀ.ਏ.ਵੀ. ਕਾਲਜ ਚੰਡੀਗੜ੍ਹ ਤੋਂ 3 ਸਾਲ ਦੀ ਗ੍ਰੈਜੂਏਸ਼ਨ ਡਿਗਰੀ ਦਿੱਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਬਿਨੈਕਾਰਾਂ ਲਈ ਮੁੱਢਲੀ ਯੋਗਤਾ ਵਿਚ ਪੰਜਾਬ ਦਾ ਵਸਨੀਕ ਹੋਣਾ ਅਤੇ ਬਾਰਵੀਂ ਦੀ ਪ੍ਰੀਖਿਆ ਪਾਸ ਕੀਤੇ ਹੋਣਾ ਸ਼ਾਮਲ ਹੈ।
ਚਾਹਵਾਨ ਉਮੀਦਵਾਰ ਦਾਖਲਾ ਪ੍ਰੀਖਿਆ ਲਈ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਜਲਜ਼ ਦੇ ਆਨਲਾਈਨ ਪੋਰਟਲ www.mbafpigirls.in ‘ਤੇ ਕਲਿੱਕ ਕਰਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਦੌਰਾਨ ਆਉਣ ਵਾਲਾ ਖਰਚਾ ਜਿਸ ਵਿੱਚ ਟ੍ਰੇਨਿੰਗ, ਖਾਣਾ, ਵਰਦੀ ਆਦਿ ਸ਼ਾਮਲ ਹਨ, ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ।

CATEGORIES
TAGS
Share This

COMMENTS

Wordpress (0)
Disqus (0 )
Translate