ਸਿੱਖਿਆ ਵਿਭਾਗ ਨੇ ਸਕੂਲਾਂ ਦਾ ਸਮਾਂ ਬਦਲਿਆ
ਸਿੱਖਿਆ ਵਿਭਾਗ ਵੱਲੋਂ ਇੱਕ ਵਾਰ ਫਿਰ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਹਰਿਆਣਾ ਵਿੱਚ ਸਿੱਖਿਆ ਵਿਭਾਗ ਨੇ ਸਕੂਲਾਂ ਦੇ ਸਮੇਂ ਵਿੱਚ ਕੀਤੇ ਬਦਲਾਅ ਤਹਿਤ ਹੁਣ ਸਕੂਲ ਢਾਈ ਵਜੇ ਤੱਕ ਖੁੱਲਣਗੇ। ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਸਿੰਗਲ ਸ਼ਿਫਟ ਵਾਲੇ ਸਕੂਲ ਸਵੇਰੇ 8 ਵਜੇ ਤੋਂ ਦੁਪਹਿਰ ਢਾਈ ਵਜੇ ਤੱਕ ਤੇ ਡਬਲ ਸ਼ਿਫਟ ਵਾਲੇ ਸਕੂਲ ਸਵੇਰੇ 7 ਵਜੇ ਤੋਂ ਸਾਢੇ 12 ਵਜੇ ਤੱਕ ਖੁੱਲਣਗੇ। ਡਬਲ ਸ਼ਿਫਟ ਵਾਲਿਆਂ ਦੇ ਦੂਜੀ ਸ਼ਿਫਟ ਪੌਣੇ ਇਕ ਤੋਂ ਸ਼ਾਮ 6.15 ਵਜੇ ਤੱਕ ਹੋਵੇਗੀ। ਵਿਭਾਗ ਵੱਲੋਂ ਇਹ ਹੁਕਮ 15 ਫਰਵਰੀ ਤੋਂ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

CATEGORIES ਸਿੱਖਿਆ