ਪੰਜਾਬ ਪੁਲਿਸ ਤੋਂ ਮਾਫੀ ਮੰਗਣ ਪ੍ਰਤਾਪ ਸਿੰਘ ਬਾਜਵਾ-ਨੀਲ ਗਰਗ
ਚੰਡੀਗੜ੍ਹ 6 ਅਪ੍ਰੈਲ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਮੁੱਚੀ ਪੰਜਾਬ ਪੁਲਿਸ ਨੂੰ ਭਰਿਸ਼ਟ ਕਹੇ ਜਾਣ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਬਾਜਵਾ ਨੂੰ ਘੇਰਿਆ। ਨੀਲ ਗਰਗ ਨੇ ਕਿਹਾ ਕਿ ਮਾੜੇ ਬੰਦੇ ਹਰ ਵਰਗ ਵਿੱਚ ਹੁੰਦੇ ਹਨ ਪਰ ਸਮੁੱਚੀ ਪੰਜਾਬ ਪੁਲਿਸ ਨੂੰ ਮਾੜਾ ਕਹਿਣਾ ਪ੍ਰਤਾਪ ਸਿੰਘ ਬਾਜਵਾ ਲਈ ਗੈਰ ਜਿੰਮੇਵਾਰਾਨਾ ਤੇ ਸ਼ਰਮਨਾਕ ਬਿਆਨ ਹੈ। ਉਨਾਂ ਕਿਹਾ ਕਿ ਸ਼ਰਮਨਾਕ ਅਤੇ ਗ਼ੈਰ-ਜ਼ਿੰਮੇਵਾਰਾਨਾ ਬਿਆਨ!
ਨੀਲ ਗਰਗ ਨੇ ਕਿਹਾ ਕਿ @Partap_Sbajwa ਵੱਲੋਂ ਪੰਜਾਬ ਪੁਲਿਸ ਨੂੰ “ਪੂਰੀ ਤਰ੍ਹਾਂ ਭ੍ਰਿਸ਼ਟ” ਕਹਿ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਜੋ ਆਪਣੀ ਜਾਨਾਂ ਦੇ ਕੇ ਪੰਜਾਬ ਦੀ ਰੱਖਿਆ ਕਰਦੇ ਆਏ ਹਨ।
ਨੀਲ ਗਰਗ ਨੇ ਕਿਹਾ ਕਿ ਹਰ ਵਿਭਾਗ ਵਿੱਚ ਚੰਗੇ-ਮਾੜੇ ਤੱਤ ਹੁੰਦੇ ਹਨ (ਕੀ ਰਾਜਨੀਤੀ ਵਿੱਚ ਸਿਰਫ਼ ਚੰਗੇ ਹੀ ਨੇ?)
ਪਰ ਪੂਰੀ ਪੁਲਿਸ ਫੋਰਸ ਨੂੰ ਤੋੜ ਕੇ ਨਵੀਂ ਬਣਾਉਣ ਦੀ ਗੱਲ — ਇਹ ਆਲੋਚਨਾ ਨਹੀਂ, ਹੌਸਲਾ ਤੋੜਨ ਵਾਲੀ ਗੱਲ ਹੈ।
ਉਨਾਂ ਕਿਹਾ ਕਿ ਜੇ ਪੁਲਿਸ ਉੱਤੇ ਭਰੋਸਾ ਨਹੀਂ, ਤਾਂ ਪਹਿਲਾਂ ਆਪਣੀ ਪੁਲਿਸ ਸੁਰੱਖਿਆ ਛੱਡੋ।
ਅਤੇ ਹਰ ਇਮਾਨਦਾਰ ਜਵਾਨ ਤੋਂ ਮਾਫੀ ਮੰਗੋ, ਜੋ ਤੁਹਾਡੀ ਹੀ ਰੱਖਿਆ ਕਰ ਰਹੇ ਹਨ।
ਪੰਜਾਬ ਪੁਲਿਸ ਸਰਹੱਦਾਂ ਦੀ ਰੱਖਿਆ ਕਰ ਰਹੀ, ਨਸ਼ਾ ਮਾਫੀਆ, ਗੈਂਗਸਟਰ ਤੇ ਆਤੰਕਵਾਦ ਨਾਲ ਲੜ ਰਹੀ —
ਇੱਜ਼ਤ ਕਰੋ, ਸਿਆਸਤ ਨਾ ਖੇਡੋ!
