ਸਿਹਤ ਸਹੂਲਤਾਂ ਨੂੰ ਜ਼ਮੀਨੀ ਪੱਧਰ ਤੱਕ ਪਹੁਚਾਉਣ ਸਾਡਾ ਪਹਿਲਾ ਫਰਜ਼-ਡਾ.ਪ੍ਰੇਮ

ਐਸ.ਐਮ.ਓ ਢਿੱਲਵਾਂ ਵੱਲੋਂ ਆਮ ਆਦਮੀ ਕਲੀਨਿਕ ਦਾ ਅਚਨਚੇਤ ਦੌਰਾ

ਐਨ.ਸੀ.ਡੀ ਪ੍ਰੋਗਰਾਮ ਸਬੰਧੀ ਕੀਤਾ ਰੀਵਿਓ

ਕਪੂਰਥਲਾ 6 ਮਾਰਚ ਸਿਵਲ ਸਰਜਨ ਕਪੂਰਥਲਾ ਡਾ. ਰੀਚਾ ਭਾਟੀਆ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪ੍ਰੇਮ ਕੁਮਾਰ ਵੱਲੋਂ ਬਲਾਕ ਢਿੱਲਵਾਂ ਅਧੀਨ ਆਉਂਦੇ ਆਮ ਆਦਮੀ ਕਲੀਨਿਕ ਮਕਸੂਦਪੁਰ ਅਤੇ ਨਡਾਲਾ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਪਹਿਲਾਂ ਆਮ ਆਦਮੀ ਕਲੀਨਿਕ ਨਡਾਲਾ, ਸਬ-ਸੈਂਟਰ ਨਡਾਲਾ ਅਤੇ ਉਸ ਤੋਂ ਬਾਅਦ ਆਮ ਆਦਮੀ ਕਲੀਨਿਕ ਮਕਸੂਦਪੁਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਸਮੂਹ ਸਟਾਫ ਨਾਲ ਸਿਹਤ ਪ੍ਰੋਗਰਾਮਾਂ ਸਬੰਧੀ ਸਮੀਖਿਆ ਕੀਤੀ ਗਈ। ਉਨ੍ਹਾਂ ਐਨ.ਸੀ.ਡੀ ਸਕਰ੍ਰਿਨਿੰਗ ਦਾ ਟੀਚਾ ਸਮੇਂ ਸਿਰ ਪੂਰਾ ਕਰਨ ਲਈ ਕਿਹਾ। ਇਸ ਦੌਰਾਨ ਐਸ.ਐਮ.ਓ ਵੱਲੋਂ ਓ.ਪੀ.ਡੀ ਅਤੇ ਦਵਾਈਆਂ ਦੇ ਸਟਾਕ ਸਬੰਧੀ ਵੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਸਬ-ਸੈਂਟਰ ਦੇ ਆਈ. ਐਲ. ਆਰ ਵਿੱਚ ਮੌਜੂਦ ਵੈਕਸੀਨ ਵੀ ਚੈਕ ਕੀਤੀ। ਉਨ੍ਹਾਂ ਆਮ ਆਦਮੀ ਕਲੀਨਿਕ ਦੇ ਡਾਕਟਰਾਂ ਨੂੰ ਸਿਹਤ ਕੇਂਦਰ ‘ਚ ਉਪਲਬਧ ਦਵਾਇਆਂ ਹੀ ਮਰੀਜ਼ਾਂ ਨੂੰ ਲਿੱਖਣ ਦੀ ਹਦਾਇਤ ਕੀਤੀ ਅਤੇ ਬਾਹਰਲੀ ਦਵਾਈ ਲਿਖਣ ਤੋਂ ਸਖਤ ਮਨਾਹੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸਮੂਹ ਸਟਾਫ ਨੂੰ ਸਿਹਤ ਸਹੂਲਤਾਂ ਨੂੰ ਜ਼ਮੀਨੀ ਪੱਧਰ ਤੱਕ ਪਹੁਚਾਉਣ ਲਈ ਯੋਗ ਉਪਰਾਲੇ ਕਰਨ ਲਈ ਪ੍ਰੋਤਸਾਹਿਤ ਕੀਤਾ ਤਾਂ ਜੋ ਆਮ ਲੋਕਾਂ ‘ਚ ਸਿਹਤ ਸਹੂਲਤਾਂ ਅਤੇ ਸਿਹਤ ਸਕੀਮਾਂ ਪ੍ਰਤੀ ਵਧੇਰੇ ਜਾਗਰੂਕਤਾ ਲਿਆਈ ਜਾ ਸਕੇ। ਉਨ੍ਹਾਂ ਦਫਤਰੀ ਰਿਕਾਰਡ ਅਪ ਟੂ ਡੇਟ ਅਤੇ ਮਹੀਨਾਵਾਰ ਰਿਪੋਰਟਾਂ ਨੂੰ ਸਮੇਂ ਸਿਰ ਬਣਾਉਣ ਦੀ ਵੀ ਹਦਾਇਤ ਕੀਤੀ। ਇਸ ਦੌਰਾਨ ਬੀ.ਈ.ਈ ਮੋਨਿਕਾ, ਡਾ. ਪ੍ਰੀਤ ਕਮਲ, ਡਾ. ਖੁਸ਼ਦੀਪ ਸਿੰਘ, ਫਾਰਮਾਸਿਸਟ ਸ਼ੁਭ ਕੁਮਾਰ, ਮ.ਪ.ਹ.ਵ ਫੀਮੇਲ ਕੁਲਬੀਰ ਕੌਰ ਅਤੇ ਮ.ਪ.ਹ.ਵ ਮੇਲ ਗੁਰਬੀਰ ਸਿੰਘ ਕਲੀਨਿਕਲ ਅਸੀਸਟੇਂਟ ਆਦਿ ਸਟਾਫ ਹਾਜ਼ਰ ਸੀ।

CATEGORIES
Share This

COMMENTS

Wordpress (0)
Disqus ( )
Translate