ਉਪਕਾਰ ਸਿੰਘ ਜਾਖੜ ਬਣੇ ਅਬੋਹਰ ਮਾਰਕੀਟ ਕਮੇਟੀ ਦੇ ਚੇਅਰਮੈਨ

ਅਬੋਹਰ 24 ਫਰਵਰੀ। ਆਮ ਆਦਮੀ ਪਾਰਟੀ ਵੱਲੋਂ ਵੱਖ-ਵੱਖ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ ਜਿਸ ਤਹਿਤ ਅਬੋਹਰ ਮਾਰਕੀਟ ਕਮੇਟੀ ਦਾ ਚੇਅਰਮੈਨ ਆਮ ਆਦਮੀ ਪਾਰਟੀ ਦੇ ਸੀਨੀਅਰ ਤੇ ਮਿਹਨਤੀ ਆਗੂ ਉਪਕਾਰ ਸਿੰਘ ਜਾਖੜ ਨੂੰ ਲਾਇਆ ਗਿਆ ਹੈ। ਚੇਅਰਮੈਨ ਨਿਯੁਕਤ ਹੋਣ ਤੇ ਉਪਕਾਰ ਸਿੰਘ ਜਾਖੜ ਨੇ ਪਾਰਟੀ ਹਾਈ ਕਮਾਂਡ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਪਾਰਟੀ ਵੱਲੋਂ ਸੌਂਪੀ ਗਈ ਹੈ ਉਹ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਧਰ ਵੱਖ-ਵੱਖ ਲੀਡਰਾਂ ਤੇ ਵਰਕਰਾਂ ਵੱਲੋਂ ਵੀ ਉਪਕਾਰ ਸਿੰਘ ਜਾਖੜ ਨੂੰ ਚੇਅਰਮੈਨ ਬਣਨ ਤੇ ਵਧਾਈਆਂ ਦਿੱਤੀਆਂ ਗਈਆਂ ਹਨ।

CATEGORIES
Share This

COMMENTS

Wordpress (0)
Disqus (0 )
Translate