ਪਾਕਿਸਤਾਨੀ ਡ੍ਰੋਨ ਦੁਆਰਾ ਸਰਹੱਦ ਤੇ ਸੁੱਟੀ ਹੈਰੋਇਨ ਤੇ ਪਿਸਤੌਲ ਬੀਐਸਐਫ ਨੇ ਕੀਤਾ ਬਰਾਮਦ
ਮਮਦੋੋਟ 29 ਜਨਵਰੀ ( ਗੁਰਪ੍ਰੀਤ ਸਿੰਘ ਸੰਧੂ ) ਹਿੰਦ-ਪਾਕ ਸਰਹੱਦ ‘ਤੇ ਬੀ ਐਸ ਐਫ ਦੇ ਜਵਾਨਾਂ ਵੱਲੋਂ ਬਹੁਤ ਹੀ ਮੁੱਸਤੈਦੀ ਨਾਲ ਦਿੱਤੀ ਜਾ ਰਹੀ ਡਿਊਟੀ ਦੌਰਾਨ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫਿਰੋਜ਼ਪੁਰ ਸੈਕਟਰ ਦੇ ਅਧੀਨ ਦੇ ਦੋ ਵੱਖ-ਵੱਖ ਥਾਵਾਂ ‘ਤੇ ਮਹੱਤਵਪੂਰਨ ਬਰਾਮਦਗੀਆਂ ਪ੍ਰਾਪਤ ਕੀਤੀਆਂ ਹਨ । ਪਹਿਲੀ ਬਰਾਮਦਗੀ ਵਿੱਚ ਬੀਐਸਐਫ ਦੀ 182 ਬਟਾਲੀਅਨ ਵੱਲੋ ਚੈਕ ਪੋਸਟ ਜੱਲੋ ਕੇ ਦੇ ਏਰੀਏ ਅੰਦਰੋ ਬੀਐਸਐਫ ਦੇ ਜਵਾਨਾ ਨੂੰ ਸਰਚ ਅਭਿਆਨ ਦੌਰਾਨ ਸਰਹੱਦ ਦੇ ਨੇੜੇ ਖੇਤਾ ਵਿੱਚੋ ਪਾਕਿਸਤਾਨੀ ਡਰੋਨ ਦੁਆਰਾ ਸੁੱਟਿਆ ਇੱਕ ਹੀਰੋਇਨ ਦਾ ਪੇਕੈਟ ਬਰਾਮਦ ਹੋਇਆ ਜਿਸ ਵਜਨ 500 ਗ੍ਰਾਮ (ਅੱਧਾ ਕਿੱਲੋ) ਦੱਸਿਆ ਗਿਆ ਅਤੇ ਦੂਸਰੀ ਬਰਾਮਦਗੀ ਬੀਐਸਐਫ ਦੀ 160 ਬਟਾਲੀਅਨ ਵੱਲੋ ਪਿੰਡ ਛੋਟੇ ਬਹਾਦਰਕੇ ਦੇ ਨੇੜੇ ਪਾਕਿਸਤਾਨ ਡ੍ਰੋਨ ਦੁਆਰਾ ਸੁੱਟਿਆ ਬੀਐਸਐਫ ਦੇ ਜਵਾਨਾ ਨੂੰ ਇਕ ਪੇਕੈਟ ਮਿਲਿਆ ਜਿਸ ਵਿੱਚ ਇੱਕ ਗਲੋਕ ਪਿਸਤੌਲ, ਪੀਲੇ ਰੰਗ ਦੀ ਟੇਪ ਵਿੱਚ ਲਪੇਟਿਆ ਇੱਕ ਮੈਗਜ਼ੀਨ, ਜਿਸ ਵਿੱਚ ਹੁੱਕ ਲੱਗੀ ਹੋਈ ਸੀ, ਬਰਾਮਦ ਕੀਤਾ ਗਿਆ, ਜੋ ਇਹ ਦਰਸਾਉਂਦਾ ਹੈ ਕਿ ਦੋ ਵੱਖ ਵੱਖ ਥਾਵਾ ਤੇ ਪਾਕਿਸਤਾਨੀ ਡਰੋਨ ਦੁਆਰਾ ਹੀ ਹੀਰੋਇਨ ਤੇ ਪਿਸਤੌਲ ਸੁੱਟਿਆ ਗਿਆ ਹੈ । ਸਰਹੱਦ ਤੇ ਤਾਇਨਾਤ ਬੀਐਸਐਫ ਦੇ ਮੁਸਤੈਦ ਜਵਾਨਾ ਨੇ ਪਾਕਿਸਤਾਨ ਵਿੱਚ ਸਥਿਤ ਭਾਰਤ ਵਿਰੋਧੀ ਨਸ਼ਾ ਸਮੱਗਲਰਾ ਦੀ ਇਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਫੌਜ ਦੀਆ ਖੁਫੀਆਂ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਨਸ਼ਾ ਅਤੇ ਹਥਿਆਰ ਕਿਸ ਭਾਰਤੀ ਤਸਕਰ ਕੋਲ ਪਹੁੰਚਾਏ ਜਾਣੇ ਸਨ।



