ਮੇਲਾ ਮਾਘੀ ਦੇ ਮੱਦੇ ਨਜ਼ਰ ਵੱਖ-ਵੱਖ ਵਿਭਾਗਾਂ ਵਲੋਂ ਕੀਤੀਆਂ ਜਾ ਰਹੀਆਂ ਹਨ ਲਗਾਤਾਰ ਗਤੀਵਿਧੀਆਂ

ਸ੍ਰੀ ਮੁਕਤਸਰ ਸਾਹਿਬ,3 ਜਨਵਰੀ (ਬਿਕਰਮਜੀਤ ਸਿੰਘ)
                            ਚਾਲੀ ਮੁਕਤਿਆਂ ਦੀ ਯਾਦ ਵਿੱਚ ਲੱਗਣਵਾਲਾ ਪਵਿੱਤਰ ਅਤੇ ਇਤਿਹਾਸਕ ਮਾਘੀ ਮੇਲੇ ਨੂੰ ਮੁੱਖ ਰੱਖਦਿਆਂ ਸ੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ
ਤੇ ਵੱਖ-ਵੱਖ ਵਿਭਾਗਾਂ ਵਲੋਂ ਅਗੇਤੇ ਪ੍ਰਬੰਧ ਕੀਤੇ ਜਾ ਰਹੇ ਹਨ ।
  ਸ੍ਰੀ  ਕੇਵਲ ਕੁਮਾਰ ਬੀ.ਡੀ.ਪੀ.ਓ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਅੱਜ ਮਨਰੇਗਾ ਮਜਦੂਰਾਂ ਵਲੋਂ ਪਿੰਡ ਸੰਗੂਧੋਣ, ਸਦਰਵਾਲਾ ਵਿਖੇ ਸ੍ਰੀ ਮੁਕਤਸਰ ਸਾਹਿਬ ਵਿੱਚ ਦਾਖਲ ਹੋਣ ਵਾਲੀਆਂ ਸੜਕਾਂ ਤੇ  ਸਾਫ ਸਫਾਈ ਕੀਤੀ ਗਈ ਅਤੇ ਸੜਕਾਂ ਦੇ ਕਿਨਾਰੇ ਉਗੀਆਂ ਨਜਾਇਜ ਝਾੜੀਆਂ  ਅਤੇ ਵੱਧ ਚੁੱਕੀਆਂ ਦਰਖਤਾਂ ਦੀਆਂ ਟਾਹਣੀਆਂ ਦੀ ਕਟਾਈ ਕੀਤੀ ਗਈ ਤਾਂ ਜੋ ਧੁੰਦ ਦੇ ਚੱਲਦੇ ਮਾਘੀ ਮੇਲੇ ਦੌਰਾਨ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਪੇਸ਼ ਨਾ ਆਵੇ।
ਇਸੇ ਤਰ੍ਹਾਂ ਹੀ ਸ੍ਰੀ ਰਜਨੀਸ਼ ਕੁਮਾਰ ਗਿਰਧਰ ਕਾਰਜ ਸਾਧਕ ਅਫਸਰ ਸ੍ਰੀ ਮੁਕਤਸਰ ਸਾਹਿਬ ਦੀ ਹਦਾਇਤਾਂ ਤੇ ਨਗਰ ਕੌਸਲ ਦੇ ਕਰਮਚਾਰੀਆਂ ਵਲੋਂ ਗੋਨਿਆਣਾ ਚੌਕ,ਬਠਿੰਡਾ ਰੋਡ ਤੋਂ ਇਲਾਵਾ ਸ਼ਹਿਰ ਵਿੱਚ ਵੀ ਲਗਾਤਾਰ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ।  

CATEGORIES
TAGS
Share This

COMMENTS

Wordpress (0)
Disqus (0 )
Translate