ਨਹੀਂ ਰਹੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ
ਅਮਰੀਕਾ 30 ਦਸੰਬਰ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਕੱਲ ਜਾਰਜੀਓ ਦੇ ਪਲੇਨਸ ਸਥਿਤ ਉਹਨਾਂ ਦੇ ਨਿਵਾਸ ਸਥਾਨ ਤੇ ਦੇਹਾਂਤ ਹੋ ਗਿਆ। ਉਹ ਸਕਿਨ ਕੈਂਸਰ ਤੋਂ ਪੀੜਿਤ ਸਨ। ਉਹ 100 ਵਰਿਆਂ ਦੇ ਸਨ।
ਜਿਮੀ ਕਾਰਟਰ ਭਾਰਤ ਦੀ ਯਾਤਰਾ ਕਰਨ ਵਾਲੇ ਤੀਜੇ ਅਮਰੀਕੀ ਰਾਸ਼ਟਰਪਤੀ ਸਨ। ਉਨਾਂ ਨੂੰ ਸਾਲ 2002 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਜਿਮੀ ਕਾਰਟਰ ਦੇ ਦੇਹਾਂਤ ਤੇ ਵੱਖ ਵੱਖ ਸ਼ਖਸ਼ੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

CATEGORIES ਅੰਤਰਰਾਸ਼ਟਰੀ


