ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਮਨ ਕੀ ਬਾਤ ਤੋਂ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਮਿਲਦੀ ਹੈ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ 29 ਦਸੰਬਰ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਬਣ ਕੇ ਬਾਅਦ ਦੇ 117ਵੇਂ ਐਪੀਸੋਡ ਨੂੰ ਵਰਕਰਾਂ ਨਾਲ ਬੈਠ ਕੇ ਸੁਣਿਆ ਇਸ ਮੌਕੇ ਤੇ ਪ੍ਰਧਾਨ ਮੰਤਰੀ ਵੱਲੋਂ ਮਨ ਕੀ ਬਾਤ ਵਿੱਚ ਹਰਿਆਣੇ ਦਾ ਜ਼ਿਕਰ ਕੀਤਾ ਗਿਆ। ਜਿਸ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪ੍ਰਧਾਨ ਮੰਤਰੀ ਤੋਂ ਹਮੇਸ਼ਾ ਉਹਨਾਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਉਹਨਾਂ ਕਿਹਾ ਕਿ ਮਨ ਕੀ ਬਾਤ ਪ੍ਰੋਗਰਾਮ ਵਿੱਚ ਜਿਸ ਤਰ੍ਹਾਂ ਦੇ ਵਿਸ਼ੇ ਜੁੜੇ ਹੁੰਦੇ ਹਨ ਉਹ ਸਾਨੂੰ ਕੁਝ ਨਾ ਕੁਝ ਸਿਖਾ ਕੇ ਹੀ ਜਾਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮਨ ਕੀ ਬਾਤ ਵਿੱਚ ਹਰਿਆਣਾ ਦੇ ਕੁਰੂਕਸ਼ੇਤਰ ਪ੍ਰਸ਼ਾਸਨ ਵੱਲੋਂ ਮਲੇਰੀਆ ਤੇ ਕਾਬੂ ਪਾਉਣ ਲਈ ਪੇਸ਼ ਕੀਤੇ ਗਏ ਮਾਡਲ ਦੀ ਸ਼ਲਾਂਗਾ ਕੀਤੀ ਗਈ ਹੈ ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਕੁਰੂਕਸ਼ੇਤਰ ਵਿੱਚ ਮਲੇਰੀਆ ਦੀ ਰੋਕਥਾਮ ਲਈ ਮਨੀਟਰਿੰਗ ਅਤੇ ਲੋਕਾਂ ਦੀ ਭਾਗੀਦਾਰੀ ਕਾਫੀ ਸਫਲ ਰਹੀ ਹੈ। ਪ੍ਰਧਾਨ ਮੰਤਰੀ ਵੱਲੋਂ ਕਹੇ ਗਏ ਸ਼ਬਦ ਹਰਿਆਣਾ ਵਾਸੀਆਂ ਦੇ ਹੌਸਲੇ ਨੂੰ ਹੋਰ ਵਧਾਉਣਗੇ ਤੇ ਮਲੇਰੀਏ ਖਿਲਾਫ ਸਾਡੀ ਜੰਗ ਵਿੱਚ ਅਸੀਂ ਸਾਰੇ ਰਲ ਮਿਲ ਕੇ ਹੋਰ ਵੱਧ ਚੜ ਕੇ ਯੋਗਦਾਨ ਪਾਵਾਂਗੇ।

CATEGORIES
Share This

COMMENTS

Wordpress (0)
Disqus (0 )
Translate