ਰੋਜਗਾਰ ਅਤੇ ਕਾਰੋਬਾਰ ਬਿਊਰ ਵਲੋਂ ਲਗਾਇਆ ਰੋਜ਼ਗਾਰ ਮੇਲਾ
– ਰੋਜਗਾਰ ਮੇਲੇ ਵਿੱਚ 224 ਪ੍ਰਾਰਥੀਆਂ ਨੂੰ ਮਿਲਿਆ ਰੋਜ਼ਗਾਰ
ਸ੍ਰੀ ਮੁਕਤਸਰ ਸਾਹਿਬ 27 ਦਸੰਬਰ
ਪਰਮਿੰਦਰ ਕੌਰ ਜਿਲ੍ਹਾ ਰੋਜ਼ਗਾਰ ਅਫਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਡਲ ਕੈਰੀਅਰ ਸੈਂਟਰ ਅਧੀਨ ਰੋਜ਼ਗਾਰ ਮੇਲਾ ਲਗਾਇਆ ਗਿਆ ਸੀ। ਇਸ ਰੋਜ਼ਗਾਰ ਮੇਲੇ ਵਿੱਚ ਕੁੱਲ 341 ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ। ਕੈਂਪ ਵਿੱਚ ਆਏ ਪ੍ਰਾਰਥੀਆਂ ਦੀ ਵੱਖ-ਵੱਖ ਨਾਮੀ ਕੰਪਨੀਆਂ ਪੀ.ਐਨ.ਬੀ. ਮੇਟ ਲਾਈਫ, ਐਲ.ਐਂਡ ਟੀ ਫਾਈਨੈਂਸ, ਇੰਡੀਆ ਜ਼ੋਬ ਕਾਰਡ , ਪੇਅ ਟੀ.ਐਮ. ਸਿਰਵਿਸ ਪ੍ਰਾਈਵੇਟ ਲਿਮ.,ਖੁਖਰਾਜ, ਐਸ.ਆਈ.ਐਸ. ਸਕਿਉਰਟੀ ਵੱਲੋਂ ਇੰਟਰਵਿਊ ਲਈ ਗਈ, ਇੰਟਰਵਿਊ ਉਪਰੰਤ 224 ਯੋਗ ਪ੍ਰਾਰਥੀਆਂ ਦੀ ਮੌਕੇ ਤੇ ਚੋਣ ਕੀਤੀ ਗਈ।
ਉਹਨਾ ਦੱਸਿਆ ਕਿ ਇਸ ਤਰ੍ਹਾ ਦੇ ਰੋਜ਼ਗਾਰ ਮੇਲੇ ਭਵਿੱਖ ਵਿੱਚ ਵੀ ਲਗਾਏ ਜਾਣਗੇ ਤਾਂ ਜੋ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣ।ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਕਿ ਬੇਰੁਜਗਾਰ ਨੌਜਵਾਨ ਆਪਣਾ ਨਾਮ www.ncs.gov.in / www.pgrkam.com ਪੋਰਟਲ ਤੇ ਜਰੂਰ ਰਜਿਸਟਰ ਕਰਨ ।
ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਡੀ.ਸੀ.ਦਫਤਰ, ਸੇਵਾ ਕੇਂਦਰ ਦੇ ਉ਼ੱਪਰ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਜਿਟ ਕਰ ਸਕਦੇ ਹਨ ਜਾਂ ਹੈਲਪਲਾਇਨ ਨੰ:98885-62317, 01633-262317 ਤੇ ਸੰਪਰਕ ਕਰ ਸਕਦੇ ਹਨ।


