ਸੋਲਿਡ ਵੇਸਟ ਮੈਨਜ਼ਮੇਂਟ ਸਬੰਧੀ ਸ਼ਹਿਰ ਦੇ ਬਲਕ ਵੇਸਟ ਜਨਰੇਟਰ ਨਾਲ ਕੀਤੀ ਗਈ ਮੀਟਿੰਗ
10 ਕਿਲੋਗ੍ਰਾਮ ਤੋਂ ਵੱਧ ਕੱਚਰਾ ਪੈਦਾ ਕਰਨ ਵਾਲੇ ਅਦਾਰੇ ਬਲਕ ਵੇਸਟ ਜਨਰੇਟਰ ਦੀ ਕੈਟਾਗਿਰੀ ਵਿੱਚ ਆਉਣਗੇ
ਬਲਕ ਵੇਸਟ ਜਨਰੇਟਰ ਕੈਟਾਗਿਰੀ ਵਿੱਚ ਆਉਣ ਵਾਲੇ ਅਦਾਰੇ ਆਪਣੇ ਕੱਚਰੇ ਦਾ ਕਰਨਗੇ ਖੁਦ ਨਿਪਟਾਰਾ
ਫਿਰੋਜ਼ਪੁਰ 16 ਦਸੰਬਰ
ਨਗਰ ਕੌਸਲ ਫਿਰੋਜ਼ਪੁਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜ. ) ਦੀਆਂ ਹਦਾਇਤਾਂ ਮੁਤਾਬਿਕ ਸ਼ਹਿਰ ਦੇ ਬਲਕ ਵੇਸਟ ਜਨਰੇਟਰ ਨਾਲ ਸੋਲਿਡ ਵੇਸਟ ਮੈਂਨਜ਼ਮੇਟ ਰੂਲ 2016 ਦੇ ਵੱਖ- ਵੱਖ ਮੁਦਿੱਆ ਤੇ ਮੀਟਿੰਗ ਕੀਤੀ ਗਈ। ਇਸ ਦੌਰਾਨ ਕਾਰਜ ਸਾਧਕ ਅਫਸਰ ਸ਼੍ਰੀ ਸੰਜੇ ਬਾਂਸਲ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸੁਪਰਡੰਟ ਸੈਨੀਟੇਸ਼ਨ ਸ਼੍ਰੀ ਗੁਰਿੰਦਰ ਸਿੰਘ ਅਤੇ ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਵੱਲੋਂ ਮੀਟਿੰਗ ਵਿੱਚ ਹਾਜ਼ਰ ਹੋਏ ਵੱਖ- ਵੱਖ ਸਕੂਲਾਂ, ਕਾਲਜਾਂ ਰੈਸਟੋਰੈਂਟ ਅਤੇ ਹੋਟਲ ਮਾਲਕਾਂ ਨਾਲ ਸੋਲਿਡ ਵੇਸਟ ਮੈਨਜ਼ਮੇਂਟ ਦੇ ਵੱਖ-ਵੱਖ ਮੁੱਦਿਆਂ ਤੇ ਵਿਚਾਰ- ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਜੇਕਰ ਕੋਈ ਅਦਾਰਾ 10 ਕਿਲੋਗ੍ਰਾਮ ਤੋਂ ਵੱਧ ਕੱਚਰਾ ਪੈਦਾ ਕਰਦਾ ਹੈ ਤਾਂ ਉਸ ਨੂੰ ਬਲਕ ਵੇਸਟ ਜਨਰੇਟਰ ਦੀ ਕੈਟਾਗਿਰੀ ਵਿੱਚ ਮੰਨਿਆ ਜਾਵੇਗਾ ਅਤੇ ਸੋਲਿਡ ਵੇਸਟ ਮੈਨਜ਼ਮੇਂਟ ਰੂਲ 2016 ਦੀਆਂ ਹਦਾਇਤਾਂ ਅਨੁਸਾਰ ਬਲਕ ਵੇਸਟ ਜਨਰੇਟਰ ਕੈਟਾਗਿਰੀ ਵਿੱਚ ਆਉਣ ਵਾਲੇ ਅਦਾਰੇ ਆਪਣੇ ਕੱਚਰੇ ਦਾ ਖੁਦ ਨਿਪਟਾਰਾ ਕਰਨਗੇ।
ਉਨ੍ਹਾਂ ਦੱਸਿਆ ਕਿ ਬਲਕ ਵੇਸਟ ਜਨਰੇਟਰ ਨੂੰ ਆਪਣੇ ਅਦਾਰੇ ਅੰਦਰ ਕੱਚਰੇ ਦੀ ਕਿਸਮ ਅਨੁਸਾਰ ਵੱਖ-ਵੱਖ ਪ੍ਰਕਾਰ ਦੇ ਡਸਟਬਿਨ ਲਗਾਣੇ ਹੋਣਗੇ ਅਤੇ ਅਦਾਰੇ ਅੰਦਰੋ ਪੈਦਾ ਹੋਂਣ ਵਾਲੇ ਕੱਚਰੇ ਨੂੰ ਪੂਰਨ ਰੂਪ ਵਿੱਚ ਸੈਗਰੀਗੇਸ਼ਨ ਕੀਤਾ ਜਾਣਾਂ ਜਰੂਰੀ ਹੈ। ਅਦਾਰੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਸਿੰਗਲਯੂਜ਼ ਪਲਾਸਟਿਕ ਜਾਂ ਪੋਲੀਥੀਨ ਦੀ ਵਰਤੋਂ ਤੇ ਪੂਰਨ ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਬਲਕ ਵੇਸਟ ਜਨਰੇਟਰ ਦੇ ਸਮੂਹ ਅਦਾਰਿਆਂ ਵੱਲੋਂ ਆਪਣੇ ਅਦਾਰੇ ਅੰਦਰ ਪੈਦਾ ਹੋਣ ਵਾਲੇ ਗਿੱਲੇ ਕੱਚਰੇ ( ਕਿਚਨ ਵੇਸਟ ) ਤੋਂ ਖਾਦ ਤਿਆਰ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਸਮੂਹ ਬਲਕ ਵੇਸਟ ਜਨਰੇਟਰ ਆਪਣੇ ਅਦਾਰੇ ਅੰਦਰ ਪੈਦਾ ਹੋਂਣ ਵਾਲੇ ਕੱਚਰੈ ਦਾ ਰੂਲਾਂ/ਨਿਯਮਾ ਅਨੁਸਾਰ ਨਿਪਟਾਰਾ ਕਰਨਗੇ ਅਤੇ ਇਨ੍ਹਾਂ ਨਿਯਮਾਂ ਸ਼ਰਤਾਂ ਦਾ ਨਗਰ ਕੌਂਸਲ ਅਤੇ ਬਲਕ ਵੇਸਟ ਜਨਰੇਟਰ ਵਿੱਚ ਇੱਕ ਇਕਰਾਰਨਾਮਾ ਵੀ ਕੀਤਾ ਜਾਵੇਗਾ। ਇਕਰਾਰਨਾਮੇ ਅਨੁਸਾਰ ਜੇਕਰ ਕੋਈ ਬਲਕ ਵੇਸਟ ਜਨਰੇਟਰ ਉਲੰਘਣਾਂ ਕਰਦਾ ਪਾਇਆ ਗਿਆ ਤਾਂ ਸੋਲਿਡ ਵੇਸਟ ਮੈਂਨਜ਼ਮੇਂਟ ਰੂਲ 2016 ਤਹਿਤ ਉਸ ਅਦਾਰੇ ਦਾ ਚਲਾਨ/ ਜੁਰਮਾਨਾਂ ਵੀ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਸਕੂਲਾਂ,ਕਾਲਜਾਂ ਅਤੇ ਹੋਟਲ ਰੈਂਸਟੂਰੇਂਟ ਅੰਦਰ ਹੋਣ ਵਾਲੇ ਵੱਖ-ਵੱਖ ਪ੍ਰਕਾਰ ਦਾ ਪ੍ਰੋਗਰਾਮ ਨੂੰ ਜੀਰੋ ਵੇਸਟ ਪ੍ਰੋਗਰਾਮ ਬਣਾਇਆ ਜਾਵੇ। ਭਾਵ ਕਿ ਪ੍ਰੋਗਰਾਮ ਦੇ ਇਕੱਠ ਅਨੁਸਾਰ ਕਿਸੇ ਪ੍ਰਕਾਰ ਦੀ ਇੱਕ ਵਾਰ ਵਰਤੋਂ ਉਪਰੰਤ ਕੱਚਰੇ ਵਿੱਚ ਸੁੱਟਣ ਵਾਲੀ ਚੀਜ਼ ਨੂੰ ਨਾਂ ਵਰਤਿਆ ਜਾਵੇ। ਇਹਨਾਂ ਅਦਾਰਿਆਂ ਅੰਦਰ ਬਣੇ ਰਸੋਈ ਘਰ ਨੂੰ ਸਾਫ-ਸੁਥਰਾ ਅਤੇ ਰੋਗਾਨੂੰ ਮੁਕਤ ਬਣਾਇਆ ਜਾਵੇ।
ਅੰਤ ਵਿੱਚ ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ ਸਕੂਲਾਂ, ਕਾਲਜਾਂ, ਹੋਟਲ ਰੈਂਸਟੁਰੇਂਟ, ਹਸਪਤਾਲ, ਵਾਰਡ ਅਤੇ ਕਮਰਸ਼ੀਅਲ ਏਰੀਆ ਅੰਦਰ ਇੱਕ ਸਵੱਛਤਾ ਰੈਕਿੰਗ ਕਰਵਾਈ ਜਾ ਰਹੀ ਹੈ। ਜਿਸ ਵਿੱਚ ਸਾਫ- ਸੁਥਰਾ ਅਤੇ ਸਵੱਛ ਅਦਾਰਿਆ ਦੀ ਦਰਜਾ ਬੰਦੀ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਲਗਭਗ 20 ਅਦਾਰੇ ਸ਼ਾਮਿਲ ਸਨ। ਜਿਹਨਾਂ ਵੱਲੋਂ ਸੋਲਿਡ ਵੇਸਟ ਦੀਆਂ ਹਦਾਇਤਾਂ ਦੀ ਪਾਲਣਾਂ ਕਰਨ ਸਬੰਧੀ ਆਪਣੀ ਸਹਿਮਤੀ ਪ੍ਰਗਟਾਈ ਗਈ।