ਲੀਡਰ ਦੇ ਭਤੀਜੇ ਨੂੰ ਸਟੰਟ ਕਰਨਾ ਪਿਆ ਮਹਿੰਗਾ ਮੁਕਦਮਾ ਦਰਜ

ਪਾਣੀਪਤ 10 ਦਸੰਬਰ
ਹਰਿਆਣਾ ਦੇ ਕਾਂਗਰਸੀ ਲੀਡਰ ਦੇ ਭਤੀਜੇ ਨੂੰ ਥਾਰ ਉੱਪਰ ਬੈਠ ਕੇ ਸਟੰਟ ਕਰਨਾ ਮਹਿੰਗਾ ਪਿਆ। ਪੁਲਿਸ ਵੱਲੋਂ ਮਾਮਲੇ ਚ ਕਾਰਵਾਈ ਕਰਦਿਆਂ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਇੱਕ ਕਾਂਗਰਸੀ ਲੀਡਰ ਦੇ ਨਬਾਲਿਗ ਭਤੀਜੇ ਨੇ ਚਲਦੀ ਕਾਰ ਦੀ ਛੱਤ ਉਹ ਉੱਪਰ ਬੈਠ ਕੇ ਸਿੱਧੂ ਮੂਸੇ ਵਾਲਾ ਦੇ ਗਾਣਿਆਂ ਤੇ ਖਤਰਨਾਕ ਸਟੰਟ ਕਰਦਿਆਂ ਵੀਡੀਓ ਬਣਾਈ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਪੁਲਿਸ ਵੱਲੋਂ ਨਿਵਾਲੇ ਖਿਲਾਫ ਧਾਰਾ 281 ਤੇ 125 ਤਹਿਤ ਮੁਕਦਮਾ ਦਰਜ ਕੀਤਾ ਗਿਆ। ਪੁਲਿਸ ਨੂੰ ਮਿਲੀ ਸ਼ਿਕਾਇਤ ਅਨੁਸਾਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਵੀਡੀਓ ਵਾਇਰਲ ਹੋਈ। ਜਿਸ ਵਿੱਚ ਇੱਕ ਨਬਾਲਗ ਥਾਰ ਗੱਡੀ ਦੇ ਉਪਰ ਬੈਠ ਕੇ ਖਤਰਨਾਕ ਸਟੰਟ ਹੈ ਕਰ ਰਿਹਾ ਸੀ। ਨਾਲ ਗੀਤ ਚੱਲ ਰਿਹਾ ਸੀ ਗੱਭਰੂ ਦੇ ਕੇਸ ਜਿਹੜਾ ਸੰਜੇ ਦੱਤ ਤੇ। ਪੁਲਿਸ ਨੇ ਤੁਰੰਤ ਮਾਮਲੇ ਵਿੱਚ ਕਾਰਵਾਈ ਕੀਤੀ।

CATEGORIES
Share This

COMMENTS

Wordpress (0)
Disqus (0 )
Translate