68 ਵੀਆਂ ਨੈਸ਼ਨਲ ਪੱਧਰੀ ਬੈਡਮਿੰਟਨ ਸਕੂਲ ਖੇਡਾਂ ਵਿੱਚ ਪੰਜਾਬ ਨੇ 21 ਸਾਲ ਬਾਅਦ ਰਚਿਆ ਇਤਿਹਾਸ
ਪੰਜਾਬ ਦੀ ਝੋਲੀ ਪਾਇਆ ਗੋਲਡ ਮੈਡਲ
ਡਿਪਟੀ ਡਾਇਰੈਕਟਰ ਸ੍ਰੀ ਸੁਨੀਲ ਕੁਮਾਰ ਨੇ ਵੀਡੀਓ ਕਾਲ ਰਾਹੀਂ ਟੀਮ ਨੂੰ ਉਚੇਚੇ ਤੌਰ ਤੇ ਦਿੱਤੀਆਂ ਵਧਾਈਆਂ
ਚੰਡੀਗੜ੍ਹ 22 ਨਵੰਬਰ। 17 ਤੋਂ 21 ਨਵੰਬਰ ਤੱਕ ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਵਿਖੇ ਚੱਲੀਆਂ 68 ਵੀਆਂ ਨੈਸ਼ਨਲ ਪੱਧਰੀ ਬੈਡਮਿੰਟਨ ਸਕੂਲ ਖੇਡਾਂ ਵਿੱਚ ਪੰਜਾਬ ਦੀ ਅੰਡਰ-19 ਦੀ ਮੁੰਡਿਆਂ ਦੀ ਟੀਮ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਟੀਮ ਨੂੰ ਬਹੁਤ ਹੀ ਸਖਤ ਮੁਕਾਬਲੇ ਚ ਹਰਾ ਕੇ 21-ਸਾਲ ਬਾਅਦ ਗੋਲਡ ਮੈਡਲ ਜਿੱਤ ਕੇ ਪਿਛਲੇ ਲੰਮੇ ਸਮੇਂ ਤੋਂ ਪਏ ਸੋਕੇ ਨੂੰ ਖਤਮ ਕੀਤਾ। ਇਸਦੇ ਨਾਲ ਹੀ ਪੰਜਾਬ ਦੀ ਅੰਡਰ-19 ਦੀ ਕੁੜੀਆਂ ਦੀ ਟੀਮ ਨੇ ਤਾਮਿਲਨਾਡੂ ਦੀ ਟੀਮ ਨੂੰ ਹਰਾ ਕੇ ਤੀਜਾ ਸਥਾਨ ਹਾਸਿਲ ਕਰਕੇ ਬਰਾਉਂਜ਼ ਮੈਡਲ ਤੇ ਕਬਜ਼ਾ ਕੀਤਾ।
ਇਸੇ ਲੜੀ ਤਹਿਤ ਵਿਅਕਤੀਗਤ ਮੁਕਾਬਲਿਆਂ ਵਿੱਚ ਵੀ ਪੰਜਾਬੀਆਂ ਦੀ ਝੰਡੀ ਰਹੀ। ਅੰਡਰ-19 ਵਿੱਚ ਇਸ਼ਿਤਾ ਸ਼ਰਮਾ ਨੇ ਸਿਲਵਰ ਤੇ ਅੰਡਰ-17 ਵਿੱਚ ਜਗਸ਼ੇਰ ਸਿੰਘ ਖੰਗੂੜਾ ਨੇ ਬਰਾਉਂਜ ਮੈਡਲ ਹਾਸਿਲ ਕੀਤੇ। ਅੰਡਰ-17 ਦੇ ਜਗਸ਼ੇਰ ਸਿੰਘ ਖੰਗੂੜਾ ਤੇ ਅਖਿਲ ਅਰੋੜਾ ਅਤੇ ਅੰਡਰ-19 ਦੇ ਇਸ਼ਿਤਾ ਸ਼ਰਮਾ ਤੇ ਦਿਵਿਯਮ ਸੱਚਦੇਵਾ ਨੇ ਵਰਲਡ ਸਕੂਲ ਗੇਮਜ਼ ਲਈ ਪਹਿਲੇ ਪੰਜਾਂ ਵਿੱਚ ਸਥਾਨ ਹਾਸਿਲ ਕਰਨ ਵਿੱਚ ਕਾਮਯਾਬ ਰਹੇ।
ਚੌਂਹ ਤਰਫਾ ਪੰਜਾਬ-ਪੰਜਾਬ, ਕੰਮ-ਓਨ ਪੰਜਾਬ, ਜੈਕਾਰਿਆਂ ਦੀ ਗੂੰਜ ਨਾਲ ਸਟੇਡੀਅਮ ਵਿੱਚ ਇੱਕ ਆਲੌਕਿਕ ਨਜ਼ਾਰਾ ਸਿਰਜਿਆ ਪਿਆ ਸੀ।
ਟੀਮਾਂ ਲੈ ਕੇ ਆਏ ਓਵਰਆਲ ਇੰਚਾਰਜ ਲੈਕ.ਸੁਰੇਸ਼ ਕੁਮਾਰ-ਪਟਿਆਲਾ,ਪਰਮਿੰਦਰ ਸਿੰਘ ਪਨੇਸਰ ਐੱਨ.ਆਈ.ਐੱਸ ਕੁਆਈਫਾਇਡ ਕੋਚ-ਜਲੰਧਰ,ਲੈਕ.ਦੀਪਕ ਸੋਂਧੀ ਹੁਸ਼ਿਆਰਪੁਰ,ਡੀ.ਪੀ.ਈ.ਸਾਜਨ ਕੁਮਾਰ ਐੱਨ.ਆਈ.ਐੱਸ ਕੁਆਈਫਾਇਡ ਕੋਚ-ਕਪੂਰਥਲਾ
ਡੀ.ਪੀ.ਈ ਬੇਅੰਤ ਕੌਰ-ਪਟਿਆਲਾ
ਡੀ.ਪੀ.ਈ ਰਵਿੰਦਰ ਕੌਰ-ਪਟਿਆਲਾ
ਡੀ.ਪੀ.ਈ ਸੁਮਨਦੀਪ ਕੌਰ-ਹੁਸ਼ਿਆਰਪੁਰ
ਟੀਮ ਮੈਨੇਜਰ ਲਵਲੀਨ ਚੋਪੜਾ-ਕਪੂਰਥਲਾ
ਨੂੰ ਲਗਾਤਾਰ ਵਧਾਈਆਂ ਮਿਲਣ ਦਾ ਸਿਲਸਿਲਾ ਬਾ-ਦਸਤੂਰ ਜਾਰੀ ਹੈ।

ਡਿਪਟੀ ਡਾਇਰੈਕਟਰ ਆਫ ਸਪੋਰਟਸ, ਪੰਜਾਬ ਸ੍ਰੀ ਸੁਨੀਲ ਕੁਮਾਰ ਨੇ ਵੀ ਵੀਡੀਓ ਕਾਲ ਰਾਹੀਂ ਸਾਰੀ ਟੀਮ ਨੂੰ ਉਚੇਚੇ ਤੌਰ ਤੇ ਵਧਾਈਆਂ ਦਿੱਤੀਆਂ।



