ਦਲਬੀਰ ਗੋਲਡੀ ਦੀ ਕਾਂਗਰਸ ਵਿੱਚ ਹੋਈ ਘਰ ਵਾਪਸੀ ?

ਗਿੱਦੜਵਾਹਾ 11 ਨਵੰਬਰ। ਧੂਰੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਹੇ ਦਲਬੀਰ ਸਿੰਘ ਗੋਲਡੀ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ। ਬੀਤੇ ਦਿਨੀ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਛੱਡਣ ਦਾ ਐਲਾਨ ਵੀ ਕੀਤਾ ਗਿਆ ਸੀ ਤੇ ਉਹਨਾਂ ਦੇ ਕਾਂਗਰਸ ਵਿੱਚ ਘਰ ਵਾਪਸੀ ਦੇ ਚਰਚੇ ਵੀ ਚੱਲ ਰਹੇ ਸਨ। ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਲਬੀਰ ਗੋਲਡੀ ਨੂੰ ਲੈ ਕੇ ਤਿੱਖਾ ਪ੍ਰਤੀਕਰਮ ਦਿੱਤਾ ਗਿਆ ਸੀ। ਪਰ ਜਿਮਨੀ ਚੋਣਾਂ ਦੌਰਾਨ ਦਲਬੀਰ ਗੋਲਡੀ ਗਿੱਦੜਵਾਹਾ ਵਿਧਾਨ ਸਭਾ ਹਲਕੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਅੰਮ੍ਰਿਤਾ ਵੜਿੰਗ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆਏ। ਉਹ ਰਾਜਾ ਵੜਿੰਗ ਨਾਲ ਵੱਖ-ਵੱਖ ਚੋਣ ਬੈਠਕਾਂ ਵਿੱਚ ਵੀ ਗਏ। ਜਿਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਹੁਣ ਸਵਾਲ ਇਹ ਹੈ ਕਿ ਕੀ ਗੋਲਡੀ ਕਾਂਗਰਸ ਵਿੱਚ ਘਰ ਵਾਪਸੀ ਕਰ ਚੁੱਕੇ ਹਨ ਜਾਂ ਉਹ ਵਾਪਸੀ ਦਾ ਰਾਹ ਸੌਖਾ ਕਰ ਰਹੇ ਨੇ। ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੌਜੂਦਗੀ ਵਿੱਚ ਉਹਨਾਂ ਵੱਲੋਂ ਚੋਣ ਮੀਟਿੰਗਾਂ ਦਾ ਹਿੱਸਾ ਬਣਨਾ ਸਿਆਸੀ ਤੌਰ ਤੇ ਇਹੀ ਇਸ਼ਾਰਾ ਕਰ ਰਿਹਾ ਹੈ ਕਿ ਉਹ ਜਾਂ ਤਾਂ ਘਰ ਵਾਪਸੀ ਕਰ ਗਏ ਤੇ ਜਾਂ ਫਿਰ ਜਲਦੀ ਘਰ ਵਾਪਸੀ ਕਰਨਗੇ।

CATEGORIES
Share This

COMMENTS

Wordpress (0)
Disqus (0 )
Translate