2 ਮਹੀਨੇ ਪਹਿਲਾਂ ਭੈਣ ਕੋਲ ਕਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ
ਕਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ,ਜਿੱਥੇ ਦੋ ਮਹੀਨੇ ਪਹਿਲਾਂ ਭੈਣ ਕੋਲ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਮਾਣਾ ਦੇ ਪਿੰਡ ਕਕਰਾਲਾ ਭਾਈਕਾ ਦਾ ਨੌਜਵਾਨ ਦਿਲਪ੍ਰੀਤ ਸਿੰਘ ਦੋ ਮਹੀਨੇ ਪਹਿਲਾਂ ਆਪਣੀ ਕਨੇਡਾ ਰਹਿੰਦੀ ਭੈਣ ਕੋਲ ਸਪਾਊਸ ਵੀਜ਼ੇ ਤੇ ਗਿਆ ਸੀ। ਉਸ ਦੀ ਭੈਣ ਦੋ ਸਾਲ ਪਹਿਲਾਂ ਕਨੇਡਾ ਪੜ੍ਹਾਈ ਲਈ ਗਈ ਸੀ ਤੇ ਉਸਨੇ ਆਪਣੇ ਭਰਾ ਨੂੰ ਸਪਾਊਸ ਵੀਜ਼ੇ ਤੇ ਉਸ ਦੇ ਸੁਨਹਿਰੇ ਭਵਿੱਖ ਨੂੰ ਵੇਖਦਿਆਂ ਵੀਜ਼ਾ ਭੇਜ ਕੇ ਕਨੇਡਾ ਬੁਲਾ ਲਿਆ। ਪਰ ਕੱਲ ਦਿਲਪ੍ਰੀਤ ਦੀ ਮੌਤ ਹੋ ਗਈ। ਪੁੱਤ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਦਿਲਪ੍ਰੀਤ ਦੇ ਬੜੇ ਸੁਪਨੇ ਸਨ ਜੋ ਖੇਰੂ ਖੇਰੂ ਹੋ ਗਏ। ਉਹਨਾਂ ਦੱਸਿਆ ਕਿ ਦਿਲਪ੍ਰੀਤ ਕਹਿੰਦਾ ਹੁੰਦਾ ਸੀ ਕਿ ਮੈਂ ਆਪਣੀ ਭੈਣ ਦਾ ਬਹੁਤ ਚੰਗਾ ਵਿਆਹ ਕਰਾਂਗਾ ਪਰ ਹੁਣ ਪਰਿਵਾਰ ਦੇ ਸਾਰੇ ਸੁਪਨੇ ਟੁੱਟ ਗਏ।

CATEGORIES ਅੰਤਰਰਾਸ਼ਟਰੀ


