ਨਹੀਂ ਰਹੇ ਕਿਸਾਨਾਂ ਦੇ ਮਸੀਹਾ ਤੇ ਸਾਬਕਾ ਮੰਤਰੀ ਗੁਰਜੰਟ ਸਿੰਘ ਬਰਾੜ ਪੰਜ ਚੱਕ

ਗੰਗਾਨਗਰ 4 ਨਵੰਬਰ। ਰਾਜਸਥਾਨ ਦੇ ਕਿਸਾਨਾਂ ਦੇ ਮਸੀਹਾ ਤੇ ਸਿੱਖ ਸ਼ਖ਼ਸੀਅਤ ਸਾਬਕਾ ਮੰਤਰੀ ਗੁਰਜੰਟ ਸਿੰਘ ਬਰਾੜ ਨਹੀਂ ਰਹੇ। ਉਨਾਂ ਦਾ ਬੀਤੇ ਕੱਲ 91 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਸਾਦੁਲ ਸ਼ਹਿਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਗੁਰਵੀਰ ਸਿੰਘ ਬਰਾੜ ਦੇ ਦਾਦਾ ਜੀ ਸਨ। ਉਨਾਂ ਦਾ ਅੰਤਿਮ ਸੰਸਕਾਰ ਅੱਜ ਉਨਾਂ ਦੇ ਪਿੰਡ 5 LNP ਵਿਖੇ ਕੀਤਾ ਗਿਆ। ਗੁਰਜੰਟ ਸਿੰਘ ਬਰਾੜ ਖੁਦ ਵੀ 4 ਵਾਰ ਵਿਧਾਇਕ ਰਹੇ ਸਨ ਤੇ ਖੇਤੀਬਾੜੀ ਮੰਤਰੀ ਰਹਿ ਕੇ ਕਿਸਾਨਾਂ ਦੇ ਹੱਕ ਵਿੱਚ ਅਹਿਮ ਫੈਂਸਲੇ ਕਰ ਚੁੱਕੇ ਹਨ। ਇਸ ਕਰਕੇ ਹੀ ਉਨਾਂ ਨੂੰ ਕਿਸਾਨਾਂ ਦਾ ਮਸੀਹਾ ਕਿਹਾ ਜਾਂਦਾ ਹੈ। ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਸ.ਪ੍ਰਕਾਸ਼ ਸਿੰਘ ਬਾਦਲ ਦੇ ਬੇਹੱਦ ਕਰੀਬੀ ਰਹੇ ਸਨ। ਗੁਰਜੰਟ ਸਿੰਘ ਬਰਾੜ ਦੀ ਮੌਤ ਤੇ ਵੱਖ ਵੱਖ ਸਿਆਸੀ ਸ਼ਖਸ਼ੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

CATEGORIES
Share This

COMMENTS

Wordpress (0)
Disqus (0 )
Translate