ਦਿਵਿਆਂਗਜਨ ਦਿਵਿਆਂਗਤਾ ਸਰਟੀਫਿਕੇਟ ਲਈ ਸੇਵਾ ਕੇਂਦਰ ਜਾਂ ਵੈਬਸਾਈਟ *ਤੇ ਕਰ ਸਕਦੇ ਹਨ ਆਨਲਾਈਨ ਅਪਲਾਈ
ਫਾਜ਼ਿਲਕਾ, 10 ਜੁਲਾਈ
ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਦਿਵਿਆਂਗ ਵਿਅਕਤੀਆਂ ਦੇ ਅਧਿਕਾਰ ਐਕਟ 2016 ਤਹਿਤ ਵੱਖ—ਵੱਖ 21 ਸ਼ੇ੍ਰਣੀਆਂ ਨਾਲ ਸਬੰਧਤ ਦਿਵਿਆਂਗਜਨ ਦਿਵਿਆਂਗਤਾ ਸਰਟੀਫਿਕੇਟ ਲਈ ਸੇਵਾ ਕੇਂਦਰ ਜਾਂ ਵੈਬਸਾਈਟ www.swavlambancard.gov.in *ਤੇ ਆਨਲਾਈਨ ਅਪਲਾਈ ਕਰ ਸਕਦੇ ਹਨ । ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਰਾਜ ਕਿਰਨ ਕੌਰ ਨੇ ਦਿੱਤੀ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੇ ਦੱਸਿਆ ਕਿ ਨੇਤਰਹੀਣਾ, ਘੱਟ ਦ੍ਰਿਸ਼ਟੀ, ਸੁਣਨ ਵਿਚ ਕਮਜ਼ੋਰੀ, ਕੌੜ੍ਹ ਰੋਗ ਮੁਕਤ ਵਿਅਕਤੀ, ਸੈਰੇਬ੍ਰਲ ਪਾਲਿਸੀ, ਬੌਣਾਪਨ, ਮਾਸਪੇਸ਼ੀ ਕਮਜੋਰੀ, ਤੇਜਾਬ ਹਮਲੇ ਦਾ ਸ਼ਿਕਾਰ, ਚੱਲਣ—ਫਿਰਨ ਤੋਂ ਅਸਮਰੱਥ, ਬੌਧਿਕ ਦਿਵਿਆਂਗਤਾ, ਮਾਨਸਿਕ ਰੋਗ, ਸਵੈਲੀਨਤਾ ਸਪੈਕਟ੍ਰ ਵਿਕਾਰ, ਪੁਰਾਣੀਆਂ ਤੰਤ੍ਰਿਕਾ ਪ੍ਰਸਥਿਤੀਆਂ, ਬਹੁ ਸਕੇਲੇਰੋਸਿਸ, ਪਾਰਕਿਨਸਨਜ ਰੋਗ, ਹੇਮੋਫੀਲਿਆ, ਥੈਲੇਸੀਮੀਆ, ਸਿੱਕਲ ਕੋਸ਼ਿਕਾ ਰੋਗ, ਬੋਲਾਪਣ ਅਤੇ ਨੇਤਰਹੀਣਤਾ ਸਮੇਤ ਬਹੁ ਦਿਵਿਆਂਗਤਾਵਾਂ, ਸੰਵਾਦ ਤੇ ਭਾਸ਼ਾ ਦਿਵਿਆਂਗਤਾ ਅਤੇ ਵਿਸ਼ੇਸ਼ ਸਿਖਲਾਈ ਦਿਵਿਆਂਗਤਾ ਸ਼ੇ੍ਰਣੀਆਂ ਲਈ ਦਿਵਿਆਂਗਤਾ ਸਰਟੀਫਿਕੇਟ ਅਪਲਾਈ ਕਰਨ ਲਈ ਨੇੜੇ ਦੇ ਸੇਵਾ ਕੇਂਦਰ ਜਾਂ ਉਕਤ ਵੈਬਸਾਈਟ *ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।