ਮੋਟਾ ਅਨਾਜ ਦੇ ਗੁਣਾਂ ਦੀ ਜਾਗਰੂਕਤਾ ਸਬੰਧੀ ਪ੍ਰੋਗਰਾਮ ਆਯੋਜਿਤ

·         ਮਿਲਟ ਅਨਾਜ਼ ਦਾ ਹਰ ਕਿਸੇ ਨੂੰ ਆਪਣੀ ਖੁਰਾਕ ਚ ਕਰਨਾ ਚਾਹੀਦਾ ਇਸਤੇਮਾਲ

          ਬਠਿੰਡਾ, 20 ਦਸੰਬਰ : ਮੂਲ ਅਨਾਜ ਦਾ ਅੰਤਰਰਾਸ਼ਟਰੀ ਸਾਲ 2023 ਦੀ ਤਿਆਰੀ ਵਿਚ ਸੰਸਥਾ ਖੇਤੀ ਵਿਰਾਸਤ ਮਿਸ਼ਨ ਵਲੋਂ ਮੋਟਾ ਅਨਾਜ ਦੇ ਗੁਣਾਂ ਦੀ ਜਾਗਰੂਕਤਾ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਸ਼੍ਰੀ ਖਾਦਰ ਵਲੀ (ਜੋ ਕਿ ਮਿਲਟ ਮੈਨ ਦੇ ਨਾਮ ਨਾਲ ਵੀ ਪੂਰੇ ਭਾਰਤ ਵਿਚ ਜਾਣੇ ਜਾਂਦੇ ਹਨ), ਸੰਸਥਾਪਕ ਖੇਤੀ ਵਿਰਾਸਤ ਮਿਸ਼ਨ ਸ਼੍ਰੀ ਉਮੇਂਦਰ ਦੱਤ ਅਤੇ ਜਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

          ਪ੍ਰੋਗਰਾਮ ਦੌਰਾਨ ਸ਼੍ਰੀ ਖਾਦਰ ਵਲੀ ਨੇ ਵਿਸਥਾਰਪੂਰਵਕ ਤੇ ਵਿਗਿਆਨਿਕ ਨਜ਼ਰੀਏ ਨਾਲ ਦੱਸਿਆ ਕਿ ਕਿਵੇਂ ਚਾਵਲ ਤੇ ਕਣਕ ਮਨੁੱਖੀ ਸਰੀਰ ਲਈ ਨੁਕਸਾਨਦਾਇਕ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਮਿਲਟ (ਮੋਟਾ ਆਨਾਜ਼ ਜਿਵੇਂ ਕਿ ਜਵਾਰ, ਬਾਜਰਾ, ਰਾਗੀ, ਕੁਟਕੀ, ਕੋਦਰਾ ਤੇ ਕੰਨੀ ਆਦਿ) ਭਰਪੂਰ ਮਾਤਰਾ ਵਿਚ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਅਨਾਜ਼ ਚ ਫਾਈਬਰ ਹੋਣ ਕਰਕੇ ਸਰੀਰ ਲਈ ਬਹੁਤ ਹੀ ਲਾਭਦਾਇਕ ਹੈ। ਮਿਲਟ ਅਨਾਜ਼ ਹਰ ਕਿਸੇ ਨੂੰ ਆਪਣੀ ਖੁਰਾਕ ਵਿੱਚ ਇਸਤੇਮਾਲ ਕਰਨਾ ਚਾਹੀਦਾ ਹੈ।

          ਸ਼੍ਰੀ ਖਾਦਰ ਵਲੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨੁੱਖ ਨੂੰ ਦੁੱਧ ਬਚਪਨ ਤੋਂ ਬਾਅਦ ਕਦੀ ਵੀ ਨਹੀਂ ਪੀਣਾ ਚਾਹੀਦਾ। ਇਸ ਮੌਕੇ ਉਨ੍ਹਾਂ ਇੱਕ ਬਹੁਤ ਹੀ ਅਹਿਮ ਗੱਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਪਾਣੀ ਤੇ ਮਨੁੱਖੀ ਸਿਹਤ ਨੂੰ ਬਚਾਉਣਾ ਹੈ ਤਾਂ ਸਾਨੂੰ ਮਿਲਟ ਅਨਾਜ਼ ਆਪਣੀ ਖੁਰਾਕ ਵਿੱਚ ਲਾਜ਼ਮੀ ਸ਼ਾਮਿਲ ਕਰਨਾ ਪਵੇਗਾ।

          ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਨੇ ਮਿਲਟ ਦੀ ਖਾਸੀਅਤ ਨੂੰ ਸਮਝਦੇ ਹੋਏ, ਇਸ ਸਬੰਧੀ ਪ੍ਰਚਾਰ ਕਰਨ ਲਈ ਇਕ ਕਮੇਟੀ ਦਾ ਵੀ ਗਠਨ ਕਰਨ ਦਾ ਐਲਾਨ ਕੀਤਾ। ਕਮੇਟੀ ਦਾ ਮੁੱਖ ਮੰਤਵ ਹੋਵੇਗਾ ਕਿ ਕਿਵੇਂ ਹਰ ਇੱਕ ਜ਼ਿਲ੍ਹਾ ਵਾਸੀ ਤੱਕ ਮਿਲਟ ਅਨਾਜ਼ ਦੀ ਜਾਣਕਾਰੀ ਪੁੱਜੇ ਤਾਂ ਜੋ ਹਰ ਕੋਈ ਵਿਅਕਤੀ ਇਸ ਦਾ ਲਾਭ ਲੈ ਸਕੇ। ਇਸ ਮੌਕੇ ਆਏ ਸਭ ਮਹਿਮਾਨਾਂ ਨੂੰ ਮਿਲਟ ਅਨਾਜ਼ ਦਾ ਬਣਿਆ ਖਾਣਾ ਵੀ ਖਵਾਇਆ ਗਿਆ।

CATEGORIES
TAGS
Share This

COMMENTS

Wordpress (0)
Disqus (0 )
Translate