ਬਲਤੇਜ ਸਿੰਘ ਬਰਾੜ ਪਿੰਡ ਕੁੰਡਲ ਤੋਂ ਪੰਚਾਇਤ ਮੈਂਬਰ ਬਣੇ
ਅਬੋਹਰ 17 ਅਕਤੂਬਰ। ਹਲਕਾ ਬੱਲੂਆਣਾ ਦੇ ਪਿੰਡ ਕੁੰਡਲ ਵਿੱਚ ਵਾਰਡ ਨੰਬਰ 7 ਤੋਂ ਬਲਤੇਜ ਸਿੰਘ ਬਰਾੜ ਪੁੱਤਰ ਅਵਤਾਰ ਸਿੰਘ ਬਰਾੜ ਚੋਣ ਜਿੱਤ ਕੇ ਪੰਚਾਇਤ ਮੈਂਬਰ ਬਣੇ ਹਨ। ਬਲਤੇਜ ਸਿੰਘ ਇਸ ਤੋਂ ਪਹਿਲਾਂ ਵੀ ਬਤੌਰ ਪੰਚਾਇਤ ਮੈਂਬਰ ਲੋਕਾਂ ਦੀ ਸੇਵਾ ਕਰ ਚੁੱਕੇ ਹਨ। ਪੰਚਾਇਤ ਮੈਂਬਰ ਬਣਨ ਬਾਅਦ ਲੋਕਾਂ ਦਾ ਧੰਨਵਾਦ ਕਰਦੇ ਆਂ ਬਲਤੇਜ ਸਿੰਘ ਬਰਾੜ ਨੇ ਕਿਹਾ ਕਿ ਜਿਹੜੀ ਸੇਵਾ ਉਹਨਾਂ ਦੀ ਵਾਰਡ ਦੇ ਲੋਕਾਂ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਉਸ ਨੂੰ ਸੌਂਪੀ ਗਈ ਹੈ ਉਹ ਪੂਰੀ ਮਿਹਨਤ ਤੇ ਮਾਣਦਾਰੀ ਨਾਲ ਨਿਭਾਉਣਗੇ ਤੇ ਲੋਕਾਂ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡਣਗੇ। ਉਹਨਾਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਦਰਖਤ ਲਾਏ ਜਾਣਗੇ ਤੇ ਉਹਨਾਂ ਦੀ ਸੰਭਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਫਾਈ ਪ੍ਰਬੰਧ ਵੀ ਸੁਧਾਰੇ ਜਾਣਗੇ। ਉਹਨਾਂ ਕਿਹਾ ਕਿ ਜਿਹੜੇ ਵੀ ਕੰਮ ਅਧੂਰੇ ਪਏ ਹਨ ਉਹ ਸਾਰੇ ਪੂਰੇ ਕੀਤੇ ਜਾਣਗੇ। ਇਸ ਮੌਕੇ ਤੇ ਸਮੂਹ ਬਰਾ ਸਮੂਹ ਬਰਾੜ ਪਰਿਵਾਰ ਤੇ ਵਾਰਡ ਨੰਬਰ 7 ਦੇ ਵਸਨੀਕ ਵੀ ਹਾਜ਼ਰ ਸਨ।

CATEGORIES ਮਾਲਵਾ


