ਨਗਰ ਨਿਗਮ ਅਬੋਹਰ ਵਿਖੇ ਜਾਰੀ ਸਾਫ-ਸਫਾਈ ਮੁਹਿੰਮ ਦੌਰਾਨ ਵੱਖ-ਵੱਖ ਖੇਤਰਾਂ ਤੋਂ ਚੁਕਿਆ ਸੁੱਕਾ ਕਚਰਾ

ਸ਼ਹਿਰ ਦੀ ਦਿਖ ਨੂੰ ਚਮਕਾਉਣ ਵਿਚ ਨਗਰ ਨਿਗਮ ਦਾ ਸਟਾਫ ਕਾਰਜਸ਼ੀਲ, ਹਰੇਕ ਨਾਗਰਿਕ ਪਾਵੇ ਆਪਣਾ ਯੋਗਦਾਨ
ਅਬੋਹਰ, 21 ਅਗਸਤ
ਨਗਰ ਨਿਗਮ ਕਮਿਸ਼ਨਰ—ਕਮ—ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ—ਨਿਰਦੇਸ਼ਾਂ ਹੇਠ ਨਗਰ ਨਿਗਮ ਅਬੋਹਰ ਵਿਖੇ ਸਾਫ—ਸਫਾਈ ਮੁਹਿੰਮ ਜਾਰੀ ਹੈ। 23 ਤੱਕ ਚਲਾਈ ਜਾ ਰਹੀ ਵਿਸ਼ੇਸ਼ ਸਾਫ—ਸਫਾਈ ਮੁਹਿੰਮ ਦੌਰਾਨ ਵੱਖ—ਵੱਖ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ 21 ਅਗਸਤ ਦੀ ਗਤੀਵਿਧੀ ਦੌਰਾਨ ਵੱਖ—ਵੱਖ ਏਰੀਆ ਤੋਂ ਸੁੱਕਾ ਕਚਰਾ, ਲਿਫਾਫੇ, ਪਲਸਟਿਕ ਬੋਤਲਾਂ, ਡਬਿਆਂ ਨੂੰ ਸੜਕਾਂ ਗਲੀਆਂ ਤੋਂ ਇਕਠਾ ਕਰਕੇ ਐਮ.ਆਰ.ਐਫ. ਕੇਂਦਰਾਂ ਤੱਕ ਪਹੁੰਚਾਇਆ ਗਿਆ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਧਵਾਰ ਦੀ ਗਤੀਵਿਧੀ ਮੌਕੇ ਨਗਰ ਨਿਗਮ ਦੀ ਹਦੂਦ ਅੰਦਰ ਸੀਤੋ ਰੋਡ, ਨੇੜੇ ਕੋਰਟ ਕੰਪਲੈਕਸ, ਕੰਧਵਾਲਾ ਰੋਡ ਆਦਿ ਹੋਰ ਵੱਖ—ਵੱਖ ਖੇਤਰਾਂ ਤੋਂ ਸੁੱਕਾ ਕਚਰਾ, ਲਿਫਾਫੇ, ਪਲਸਟਿਕ ਬੋਤਲਾਂ, ਡਬਿਆਂ ਨੂੰ ਸੜਕਾਂ ਗਲੀਆਂ ਤੋਂ ਸਫਾਈ ਸੇਵਕਾਂ ਤੋਂ ਇਕਠਾ ਕੀਤਾ ਗਿਆ ਅਤੇ ਮਟੀਰੀਅਲ ਰਿਕਵਰੀ ਫੈਸੀਲਿਟੀ (ਐਮ.ਆਰ.ਐਫ.) ਸੈਂਟਰਾਂ ਤੱਕ ਪਹੁੰਚਾਇਆ ਗਿਆ ਤੇ ਦੁਬਾਰਾ ਵਰਤੋਂਯੋਗ ਹੋਣ ਵਾਲੀਆਂ ਵਸਤਾਂ ਨੂੰ ਰੀਸਾਈਕਲ ਦੀ ਕਾਰਵਾਈ ਅਧੀਨ ਲਿਆਂਦਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਵਛ ਭਾਰਤ ਮੁਹਿੰਮ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਹਰੇਕ ਜ਼ਿਲ੍ਹਾ ਵਾਸੀ ਆਪਣਾ ਸਹਿਯੋਗ ਪਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਫਾਈ ਸੇਵਕਾਂ ਨੂੰ ਸੁੱਕਾ ਕੂੜਾ ਅਤੇ ਗਿਲਾ ਕੂੜਾ ਵੱਖਰਾ—ਵੱਖਰਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਆਪਣੇ ਸ਼ਹਿਰ ਦੀ ਦਿਖ ਨੂੰ ਚਮਕਾਉਣ ਵਿਚ ਨਗਰ ਨਿਗਮ ਦਾ ਸਟਾਫ ਲਗਾਤਾਰ ਕੰਮ ਕਰ ਰਿਹਾ ਹੈ, ਇਸ ਵਿਚ ਹਰੇਕ ਨਾਗਰਿਕ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।

CATEGORIES
Share This

COMMENTS

Wordpress (0)
Disqus (0 )
Translate