ਹੁਸੈਨੀਵਾਲਾ ਤੋਂ 258910 ਕਿਉਸਿਕ ਪਾਣੀ ਛੱਡਿਆ, ਵਿਧਾਇਕ, ਡੀਸੀ ਤੇ ਐਸਐਸਪੀ ਨੇ ਮੁੜ ਸੰਭਾਲਿਆ ਸਰਹੱਦੀ ਪਿੰਡਾਂ ਵਿਚ ਮੋਰਚਾ

ਫਾਜਿ਼ਲਕਾ, 18 ਅਗਸਤ (ਐੱਸ ਐੱਸ ਢਿੱਲੋਂ)
ਪਿੱਛਲੇ ਦਿਨੀਂ ਪਹਾੜਾਂ ਤੇ ਹੋਈਆਂ ਮੋਹਲੇਧਾਰ ਬਾਰਿਸ਼ਾਂ ਕਾਰਨ ਨਦੀਆਂ ਵਿਚ ਆਏ ਪਾਣੀ ਦੀ ਆਵਕ ਹੁਣ ਫਾਜਿ਼ਲਕਾ ਜਿ਼ਲ੍ਹੇ ਦੀਆਂ ਹੱਦਾਂ ਨੂੰ ਛੂਹਣ ਲੱਗੀ ਹੈ। ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਅਤੇ ਐਸਐਸਪੀ ਸ: ਮਨਜੀਤ ਸਿੰਘ ਢੇਸੀ ਨੇ ਅੱਜ ਮੁੜ ਸਰਹੱਦੀ ਪਿੰਡਾਂ ਵਿਚ ਹੜ੍ਹਾਂ ਖਿਲਾਫ ਮੋਰਚਾ ਸੰਭਾਲ ਲਿਆ ਅਤੇ ਦੋਹਾਂ ਅਧਿਕਾਰੀਆਂ ਨੇ ਸਰਹੱਦੀ ਪਿੰਡਾਂ ਵਿਚ ਜਾ ਕੇ ਹੜ੍ਹ ਰੋਕੂ ਪ੍ਰਬੰਧਾਂ ਦੀ ਅਗਵਾਈ ਕੀਤੀ।
ਫਾf਼ਜਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਔਖੇ ਸਮੇਂ ਲੋਕਾਂ ਦੇ ਨਾਲ ਹੈ ਅਤੇ ਹੜ੍ਹ ਪੀੜਤਾਂ ਦੀ ਮਦਦ ਲਈ ਸਾਰੇ ਇੰਤਜਾਮ ਕੀਤੇ ਜਾ ਰਹੇ ਹਨ।
ਇਸ ਮੌਕੇ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਸੁੱਕਰਵਾਰ ਦੀ ਦੁਪਹਿਰ ਹੁਸੈਨੀਵਾਲਾ ਹੈਡਵਰਕਸ ਤੋਂ 258910 ਕਿਉਸਿਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਇਹ ਪਾਣੀ ਦੀ ਮਾਤਰਾ ਪਿੱਛਲੇ ਦਿਨਾਂ ਵਿਚ ਆਏ ਪਾਣੀ ਤੋਂ ਜਿਆਦਾ ਹੈ। ਉਨ੍ਹਾਂ ਨੇ ਇਸ ਸਬੰਧੀ ਲੋਕਾਂ ਨੂੰ ਸੁਚੇਤ ਕੀਤਾ ਕਿ ਨੀਵੇਂ ਥਾਂਵਾਂ ਤੇ ਰਹਿੰਦੇ ਲੋਕ ਤੁਰੰਤ ਰਾਹਤ ਕੇਂਦਰਾਂ ਵਿਚ ਜਾਂ ਹੋਰ ਸੁਰੱਖਿਅਤ ਥਾਵਾਂ ਤੇ ਪਹੁੰਚਣ ਕਿਉਂਕਿ ਪਿੱਛੇ ਤੋਂ ਜਿਆਦਾ ਪਾਣੀ ਆਉਣ ਤੇ ਸੜਕੀ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ।
ਇਸੇ ਤਰਾਂ ਡਿਪਟੀ ਕਮਿਸ਼ਨਰ ਨੇ ਖਾਸ ਕਰਕੇ ਗਰਭਵਤੀ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਜਰੂਰ ਰਾਹਤ ਕੈਂਪਾਂ ਜਾਂ ਆਪਣੇ ਕਿਸੇ ਰਿਸਤੇਦਾਰ ਦੇ ਘਰ ਚਲੇ ਜਾਣ ਕਿਉਂਕਿ ਜ਼ੇਕਰ ਜਿਆਦਾ ਪਾਣੀ ਆ ਗਿਆ ਤਾਂ ਉਨ੍ਹਾਂ ਲਈ ਜਣੇਪੇ ਲਈ ਹਸਪਤਾਲ ਤੱਕ ਪਹੁੰਚਣ ਵਿਚ ਮੁਸਕਿਲ ਆ ਸਕਦੀ ਹੈ। ਇਸੇ ਤਰਾਂ ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਪਾਣੀ ਦੇ ਨੇੜੇ ਨਾ ਜਾਣ ਦੇਣ।
ਉਨ੍ਹਾਂ ਨੇ ਕਿਹਾ ਕਿ ਹੜ੍ਹਾਂ ਸਬੰਧੀ ਕਿਸੇ ਵੀ ਮੁਸਕਿਲ ਸਮੇਂ ਲੋਕ 01638—262153 ਨੰਬਰ ਤੇ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਵੱਖ ਵੱਖ ਵਿਭਾਗਾਂ ਦੀਆਂ ਟੀਮਾਂ ਪਿੰਡਾਂ ਵਿਚ ਤਾਇਨਾਤ ਕੀਤੀਆਂ ਗਈਆਂ ਹਨ। ਮੈਡੀਕਲ ਟੀਮਾਂ ਪਿੰਡਾਂ ਵਿਚ ਲੋਕਾਂ ਦੀ ਮਦਦ ਲਈ ਹਨ ਜਦ ਕਿ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਲੋਕਾਂ ਦੇ ਜਾਨਵਰਾਂ ਦੇ ਇਲਾਜ ਲਈ ਪਿੰਡਾਂ ਵਿਚ ਤਾਇਨਾਤ ਹਨ। ਇਸ ਤੋਂ ਬਿਨ੍ਹਾਂ ਪਸ਼ੂਆਂ ਲਈ ਚਾਰੇ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀ ਹਰ ਪ੍ਰਕਾਰ ਨਾਲ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਰੂਰਤ ਪੈਣ ਤੇ ਲੋਕਾਂ ਤੱਕ ਭੋਜਨ ਪੁੱਜਦਾ ਕਰਨ ਦੇ ਵੀ ਇੰਤਜਾਮ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਕਾਵਾਂ ਵਾਲੀ ਪੁੱਲ ਮਹਾਤਮ ਨਗਰ ਸਮੇਤ ਸਾਰੀਆਂ ਪ੍ਰਭਾਵਿਤ ਥਾਂਵਾਂ ਦਾ ਦੌਰਾ ਕੀਤਾ ਅਤੇ ਹੜ੍ਹ ਰੋਕੂ ਪ੍ਰਬੰਧਾਂ ਵਿਚ ਲੱਗੇ ਸਟਾਫ ਦੀ ਹੌਂਸਲਾਂ ਅਫਜਾਈ ਕਰਨ ਦੇ ਨਾਲ ਨਾਲ ਲੋਕਾਂ ਨਾਲ ਵੀ ਗੱਲਬਾਤ ਕਰਕੇ ਉਨ੍ਹਾਂ ਨੂੰ ਸਰਕਾਰ ਵੱਲੋਂ ਕੀਤੇ ਜਾ ਰਹੇ ਇੰਤਜਾਮਾਂ ਦੀ ਜਾਣਕਾਰੀ ਦਿੱਤੀ ਅਤੇ ਅਪੀਲ ਕੀਤੀ ਕਿ ਜਦੋਂ ਪ੍ਰਸ਼ਾਸਨ ਵੱਲੋਂ ਸੁਰੱਖਿਅਤ ਥਾਂ ਤੇ ਜਾਣ ਲਈ ਕਿਹਾ ਜਾਵੇ ਤਾਂ ਤੁਰੰਤ ਅਜਿਹਾ ਖਤਰੇ ਵਾਲਾ ਸਥਾਨ ਛੱਡ ਦਿੱਤਾ ਜਾਵੇ।
ਇਸ ਮੌਕੇ ਐਸਡੀਐਮ ਸ੍ਰੀ ਨਿਕਾਸ ਖੀਂਚੜ, ਨਾਇਬ ਤਹਿਸੀਲਦਾਰ ਸ੍ਰੀ ਅਵਿਨਾਸ਼ ਚੰਦਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

CATEGORIES
Share This

COMMENTS

Wordpress (0)
Disqus (0 )
Translate