ਸੀਰ ਸੁਸਾਇਟੀ ਨੂੰ ਵਰਮਾ ਖਰੀਦ ਕਰਨ ਲਈ ਸਪੀਕਰ ਸ. ਸੰਧਵਾਂ ਵੱਲੋਂ 1 ਲੱਖ ਰੁਪਏ ਦਾ ਚੈਕ ਭੇਂਟ
ਫਰੀਦਕੋਟ 19 ਦਸੰਬਰ ਸੀਰ ਸੋਸਾਇਟੀ ਵੱਲੋਂ ਫ਼ਰੀਦਕੋਟ ਨੂੰ ਹਰਿਆ ਭਰਿਆ ਰੱਖਣ ਲਈ ਪਿਛਲੇ ਕਈ ਸਾਲਾਂ ਤੋਂ ਕੀਤੇ ਜਾ ਰਹੇ ਯਤਨ ਸਫ਼ਲ ਹੋਏ ਹਨ। ਜਿੰਨਾਂ ਦੀ ਮਿਹਨਤ ਸਦਕਾ ਉਨ੍ਹਾਂ ਦੁਆਰਾ ਲਗਾਏ ਗਏ ਬੂਟੇ ਜੋ ਕਿ ਹੁਣ ਦਰਖਤ ਦਾ ਰੂਪ ਧਾਰਣ ਕਰ ਚੁੱਕੇ ਹਨ ਅਤੇ ਵਾਤਾਵਰਨ ਸੰਭਾਲ ਨੂੰ ਸਮਰਪਿਤ ਸੰਸਥਾ ‘ਸੀਰ’ ਨੂੰ ਹੋਰ ਰੁੱਖ ਲਗਾਉਣ ਹਿੱਤ ਵਰਮਾ ਖਰੀਦ ਕਰਨ ਕਰਨ ਲਈ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਸੰਧਵਾਂ ਦੇ ਅਖਤਿਆਰੀ ਕੋਟੇ ਚੋਂ ਇੱਕ ਲੱਖ ਰੁਪਏ ਦਾ ਚੈੱਕ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਅਤੇ ਪੀ.ਆਰ.ਓ ਸ੍ਰੀ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਵੱਲੋਂ ਪ੍ਰਧਾਨ ਗੁਰਮੀਤ ਸਿੰਘ ਭਾਊ ਅਤੇ ਹੋਰ ਅਹੁਦੇਦਾਰਾਂ ਨੂੰ ਭੇਟ ਕੀਤਾ ਗਿਆ,
ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ, ਲੱਕੀ ਚੋਪੜਾ ਕੈਸ਼ਿਆਰ,ਸੰਦੀਪ ਅਰੋੜਾ ਸੰਸਥਾਪਕ, ਭੁਵੇਸ਼ ਕੁਮਾਰ ਜੋਨੀ, ਨੀਰਜ ਛਾਬੜਾ ਹਾਜ਼ਰ ਸਨ।
CATEGORIES ਮਾਲਵਾ