ਸੰਤ ਬਾਬਾ ਮਾਨ ਦਾਸ ਜੀ ਅਤੇ ਸੰਤ ਬਾਬਾ ਈਸ਼ਰ ਗਿਰ ਜੀ ਦੀ ਯਾਦ ਚ 22ਵੇਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ
ਫਰੀਦਕੋਟ 18 ਦਸੰਬਰ
ਸੰਤ ਬਾਬਾ ਮਾਨ ਦਾਸ ਜੀ ਅਤੇ ਸੰਤ ਬਾਬਾ ਈਸ਼ਰ ਗਿਰ ਜੀ ਦੀ ਯਾਦ ਚ 22ਵੇਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਸਪੀਕਰ ਪੰਜਾਬ ਵਿਧਾਨ ਸਭਾ ਸ.ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਨਾਲ ਸਾਡੇ ਸਰੀਰਿਕ ਅਤੇ ਮਾਨਸਿਕ ਦੋਵਾਂ ਪੱਖੋ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਉਪਰਾਲੇ ਕਰ ਰਹੀ ਹੈ ।
ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਮੰਗ ਮੁਤਾਬਿਕ ਸਕੂਲ ਦੀ ਚਾਰਦੀਵਾਰੀ ਅਤੇ ਖੇਡ ਸਟੇਡੀਅਮ ਦੀ ਮੰਗ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਮਨਪ੍ਰੀਤ ਸਿੰਘ ਧਾਲੀਵਾਲ ਪੀ.ਆਰ.ਓ ਸਪੀਕਰ ਪੰਜਾਬ ਵਿਧਾਨ ਸਭਾ, ਸੁਖਵੰਤ ਸਿੰਘ ਸਰਾਂ ਜ਼ਿਲਾ ਯੂਥ ਪ੍ਰਧਾਨ, ਬੱਬੂ ਸੰਧੂ ਸਿੱਖਾਂਵਾਲਾ,ਡਾਕਟਰ ਰਾਜਪਾਲ ਸਿੰਘ , ਜਸਵਿੰਦਰ ਸਿੰਘ ਬਰਾੜ, ਛਿੰਦਾ ਕਟਾਰੀਆ,ਜਗਸੀਰ ਸਿੰਘ ਸੰਧਵਾਂ ਪ੍ਰਧਾਨ ਟਰੱਕ ਯੂਨੀਅਨ, ਹਾਜ਼ਰ ਸਨ।
CATEGORIES ਮਾਲਵਾ