ਪਹਿਲੀ ਵਾਰ ਪਰਦੇ ਤੇ ਇਕੱਠੇ ਆਉਣਗੇ ਗੱਗੂ ਗਿੱਲ,ਬੱਬੂ ਮਾਨ ਤੇ ਗੁਰੂ ਰੰਧਾਵਾ
ਪੰਜਾਬੀ ਇੰਡਸਟਰੀ ਦੇ ਵੱਡੇ ਨਾਂ ਗੱਗੂ ਗਿੱਲ, ਬੱਬੂ ਮਾਨ ਤੇ ਗੁਰੂ ਰੰਧਾਵਾ ਇਕੱਠੇ ਪਰਦੇ ਤੇ ਆ ਰਹੇ ਹਨ। ਉਹਨਾਂ ਦੀ ਫਿਲਮ ਸ਼ੌਂਕੀ ਸਰਦਾਰ ਦੀ ਸ਼ੂਟਿੰਗ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਸੰਬੰਧ ਵਿੱਚ ਗੱਗੂ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉੱਪਰ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ
ਸਤਿ ਸ੍ਰੀ ਅਕਾਲ ਦੋਸਤੋ…ਆਪ ਸਭ ਦੀਆਂ ਦੁਆਵਾਂ ਸਦਕਾ ਨਵੀਂ ਫ਼ਿਲਮ ‘ਸ਼ੌਂਕੀ ਸਰਦਾਰ’ ਦੀ ਸ਼ੂਟਿੰਗ ਵਿੱਚ ਬਿਜ਼ੀ ਸੀ… ਪਹਿਲੀ ਵਾਰ ਅਸੀਂ ਤਿੰਨੋ ਇਕੱਠੇ ਕੰਮ ਕਰ ਰਹੇ ਹਾਂ।

CATEGORIES ਮਨੋਰੰਜਨ