ਹੁਣੇ ਹੁਣੇ ਵਾਪਰਿਆ ਵੱਡਾ ਹਾਦਸਾ,ਚਾਰ ਜਣਿਆਂ ਦੀ ਹੋਈ ਮੌ*ਤ
ਪਟਿਆਲਾ 16 ਸਤੰਬਰ। ਹਰ ਰੋਜ਼ ਵਾਪਰ ਰਹੇ ਸੜਕ ਹਾਦਸਿਆਂ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਜਾਨਾਂ ਗਵਾ ਰਹੇ ਹਨ। ਹੁਣੇ ਹੁਣੇ ਪੰਜਾਬ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ।
ਸੁਨਾਮ ਨੇੜੇ ਸੁਨਾਮ ਪਟਿਆਲਾ ਰੋਡ ਤੇ ਬਿਸ਼ਨਪੁਰਾ ਪਿੰਡ ਕੋਲ ਦਿਹਾੜੀ ਕਰਨ ਜਾ ਰਹੇ ਮਜ਼ਦੂਰਾਂ ਤੇ ਕੈਂਟਰ ਚੜ ਗਿਆ ਜਿਸ ਕਾਰਨ ਚਾਰਾਂ ਦੀ ਮੌਤ ਹੋ ਗਈ।
ਸੂਚਨਾ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ। ਮਿਰਤਕਾਂ ਨਾਲ ਕੰਮ ਕਰਨ ਵਾਲੀ ਇੱਕ ਔਰਤ ਨੇ ਦੱਸਿਆ ਕਿ ਉਹ ਅੱਜ ਕੰਮ ਕਰ ਰਹੇ ਸਨ ਕਿ ਇੱਕ ਕੈਂਟਰ ਚਾਲਕ ਨੇ ਉਹਨਾਂ ਤੇ ਕੈਂਟਰ ਚੜਾ ਦਿੱਤਾ ਜਿਸ ਕਾਰਨ ਇੱਕ ਔਰਤ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਕਈ ਜਣਿਆਂ ਨੇ ਭੱਜ ਕੇ ਜਾਨ ਬਚਾਈ। ਇਸ ਹਾਦਸੇ ਦੌਰਾਨ ਹਰਪਾਲ ਸਿੰਘ ਛੋਟਾ ਸਿੰਘ ਜਰਨੈਲ ਸਿੰਘ ਤੇ ਗੁਰਦੇਵ ਕੌਰ ਦੀ ਮੌਤ ਹੋ ਗਈ। ਇਹ ਨਰੇਗਾ ਮਜ਼ਦੂਰ ਖਾਣਾ ਖਾਣ ਲਈ ਸਾਈਡ ਤੇ ਬੈਠੇ ਸਨ ਕਿ ਕੈਂਟਰ ਚਾਲਕ ਨੇ ਉਹਨਾਂ ਤੇ ਕੈਂਟਰ ਚੜਾ ਦਿੱਤਾ। ਪੁਲਿਸ ਵੱਲੋਂ ਕੈਂਟਰ ਚਾਲ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।



