ਅਮਰੀਕ ਸਿੰਘ ਨੇ DPRO ਫਰੀਦਕੋਟ ਵਜੋਂ ਸੰਭਾਲਿਆ ਚਾਰਜ
ਫਰੀਦਕੋਟ 9 ਸਤੰਬਰ। ਜਿਲਾ ਲੋਕ ਸੰਪਰਕ ਅਧਿਕਾਰੀ ਅਮਰੀਕ ਸਿੰਘ ਨੇ ਅੱਜ DPRO ਵਜੋਂ ਆਪਣਾ ਚਾਰਜ ਸੰਭਾਲ ਲਿਆ। ਇਸ ਤੋਂ ਪਹਿਲਾਂ ਉਹ ਫਿਰੋਜ਼ਪੁਰ ਵਿਖੇ ਸੇਵਾਵਾਂ ਦੇ ਰਹੇ ਸਨ। ਬੀਤੇ ਦਿਨੀ ਉਨਾਂ ਦੀ ਬਦਲੀ ਹੋਣ ਉਪਰੰਤ ਅੱਜ ਫਰੀਦਕੋਟ ਵਿਖੇ ਉਨਾਂ ਆਪਣਾ ਚਾਰਜ ਸੰਭਾਲਿਆ।
ਇਸ ਮੌਕੇ ਤੇ ਉਨਾਂ ਕਿਹਾ ਕਿ “ਬਾਬਾ ਫ਼ਰੀਦ ਜੀ ਦੇ ਚਰਨ ਛੋਹ ਪ੍ਰਾਪਤ ਫਰੀਦਕੋਟ ਵਿਖੇ ਮੁੜ ਤੋਂ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਅੱਜ ਡੀ.ਪੀ.ਆਰ.ਓ ਫਰੀਦਕੋਟ ਦਾ ਚਾਰਜ ਸੰਭਾਲਿਆ। ਗੁਰੂਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਦੇ ਦਰਸ਼ਨ ਕੀਤੇ। ਦਫਤਰ ਮਿਲਣ ਆਏ ਤੇ ਫੋਨ ‘ਤੇ ਦੁਆਵਾਂ ਦੇਣ ਵਾਲੇ ਮਿੱਤਰ ਪਿਆਰਿਆਂ ਦਾ ਧੰਨਵਾਦ”।

CATEGORIES ਮਾਲਵਾ


