ਐਡਵੋਕੇਟ ਡੈਂਪੀ ਮਲਹੋਤਰਾ ਨੂੰ ਮਿਲੀ ਵੱਡੀ ਜਿੰਮੇਵਾਰੀ,ਪੰਚਕੁਲਾ ਵਿਧਾਨ ਸਭਾ ਹਲਕੇ ਦਾ ਕੋਆਰਡੀਨੇਟਰ ਲਾਇਆ

ਚੰਡੀਗੜ 9 ਸਤੰਬਰ। ਪੰਜਾਬ ਯੂਥ ਕਾਂਗਰਸ ਦੇ ਜਰਨਲ ਸਕੱਤਰ ਐਡਵੋਕੇਟ ਡੈਂਪੀ ਮਲਹੋਤਰਾ ਨੂੰ ਕਾਂਗਰਸ ਪਾਰਟੀ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ। ਕਾਂਗਰਸ ਵੱਲੋਂ ਮਲਹੋਤਰਾ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਪੰਚਕੁਲਾ ਵਿਧਾਨ ਸਭਾ ਹਲਕੇ ਲਈ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਲਾਈ ਗਈ ਜਿੰਮੇਵਾਰੀ ਤੇ ਖੁਸ਼ੀ ਪ੍ਰਗਟ ਕਰਦਿਆਂ ਐਡਵੋਕੇਟ ਡੈਂਪੀ ਮਲਹੋਤਰਾ ਨੇ ਕਿਹਾ ਕਿ ਉਹ ਧੰਨਵਾਦੀ ਹਨ। ਕਾਂਗਰਸ ਹਾਈ ਕਮਾਂਡ ਦੇ ਜਿਨਾਂ ਨੇ ਉਨਾਂ ਤੇ ਵਿਸ਼ਵਾਸ ਕਰਦਿਆਂ ਉਹਨਾਂ ਨੂੰ ਇਹ ਜਿੰਮੇਵਾਰੀ ਸੌਂਪੀ ਹੈ। ਉਹਨਾਂ ਕਿਹਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਹ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਣਗੇ।

CATEGORIES
Share This

COMMENTS

Wordpress (0)
Disqus (0 )
Translate