ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ, ਸਕੂਲ ਕਾਲਜ ਦੇ ਦਫਤਰ ਰਹਿਣਗੇ ਬੰਦ

ਚੰਡੀਗੜ 22 ਅਗਸਤ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 26 ਅਗਸਤ ਨੂੰ ਜਨਮ ਅਸ਼ਟਮੀ ਮੌਕੇ ਗਜਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸਕੂਲ ਕਾਲਜ ਤੇ ਦਫਤਰ ਬੰਦ ਰਹਿਣਗੇ। 25 ਅਗਸਤ ਨੂੰ ਐਤਵਾਰ ਹੋਣ ਕਾਰਨ ਛੁੱਟੀ ਰਹੇਗੀ ਤੇ 26 ਅਗਸਤ ਨੂੰ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ਨੀਵਾਰ ਨੂੰ ਆਮ ਤੌਰ ਤੇ ਕਈ ਦਫਤਰ ਸਕੂਲ ਕਾਲਜ ਬੰਦ ਰਹਿੰਦੇ ਹਨ। ਇਸ ਲਈ ਲਗਾਤਾਰ ਤਿੰਨ ਛੁੱਟੀਆਂ ਆ ਗਈਆਂ ਹਨ। 24,25 ਤੇ 26 ਅਗਸਤ ਨੂੰ ਲਗਾਤਾਰ 3 ਛੁੱਟੀਆਂ ਹੋਣ ਕਾਰਨ ਜੇਕਰ ਕਿਸੇ ਨੇ ਵੀਕੈਂਡ ਕਰਕੇ ਬਾਹਰ ਜਾਣਾ ਹੋਵੇ ਤਾਂ ਉਹ ਜਾ ਸਕਦੇ ਹਨ।

CATEGORIES
Share This

COMMENTS

Wordpress (0)
Disqus (0 )
Translate