AIIMS ‘ਚ ਨਿਕਲੀ ਭਰਤੀ, ਇਸ ਯੋਗਤਾ ਵਾਲੇ ਉਮੀਦਵਾਰ ਕਰ ਸਕਦੇ ਹਨ ਅਪਲਾਈ,ਮਿਲੇਗੀ ਚੰਗੀ ਤਨਖ਼ਾਹ
ਇਸ ਭਰਤੀ ਲਈ ਅਪਲਾਈ ਕਰਨ ਲਈ ਤੁਹਾਨੂੰ ਏਮਜ਼ ਦੀ ਅਧਿਕਾਰਿਤ ਵੈੱਬਸਾਈਟ ਉੱਤੇ ਜਾਣਾ ਪਵੇਗਾ। ਤੁਸੀਂ ਇਸ ਵੈੱਬਸਾਈਟ ਉੱਤੇ ਜਾ ਕਿ ਇਸ ਭਰਤੀ ਸੰਬੰਧੀ ਨੋਟੀਫ਼ਿਕੇਸ਼ਨ ਵੀ ਪ੍ਰਾਪਤ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਸੰਬੰਧੀ ਡਿਟੇਲ
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (AIIMS) ਭਾਰਤ ਦੇ ਵੱਡੇ ਹਸਪਤਾਲਾਂ ਵਿਚੋਂ ਇਕ ਹੈ। ਬਹੁਤ ਲੋਕ AIIMS ਵਿਚ ਨੌਕਰੀ ਕਰਨ ਦਾ ਸੁਪਨਾ ਲੈਂਦੇ ਹਨ। ਹਾਲ ਹੀ ਵਿਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (AIIMS) ਨੇ ਗਰੁੱਪ ਬੀ ਅਤੇ ਗਰੁੱਪ ਸੀ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਭਰਤੀ ਵਿਚ ਨੌਕਰੀ ਪ੍ਰਾਪਤ ਕਰਨ ਦੇ ਚਾਹਵਾਨ ਉਮੀਦਵਾਰ ਆਨਲਾਈਨ ਰੂਪ ਵਿਚ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਦੀ ਆਖ਼ਰੀ ਮਿਤੀ
ਏਮਜ਼ ਵਿਚ ਗਰੁੱਪ ਬੀ ਅਤੇ ਗਰੁੱਪ ਸੀ ਦੀਆਂ ਪੋਸਟਾਂ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ ਬਹੁਤ ਨਜ਼ਦੀਕ ਆ ਗਈ ਹੈ। ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 16 ਨਵੰਬਰ ਰੱਖੀ ਗਈ ਹੈ। ਤੁਸੀਂ ਇਸ ਤੋਂ ਪਹਿਲਾਂ ਪਹਿਲਾਂ ਆਨਲਾਈਨ ਰੂਪ ਵਿਚ ਅਰਜ਼ੀ ਜਮ੍ਹਾਂ ਕਰਵਾ ਸਕਦੇ ਹੋ।
ਕੁੱਲ ਅਸਾਮੀਆਂ
ਏਮਜ਼ ਵਿਚ ਗਰੁੱਪ ਬੀ ਅਤੇ ਗਰੁੱਪ ਸੀ ਦੀ ਭਰਤੀ ਦੇ ਤਹਿਤ ਕੁੱਲ 91 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਵਿਚ ਸਹਾਇਕ ਪ੍ਰਸ਼ਾਸਨਿਕ ਅਧਿਕਾਰੀ, ਲਾਇਬ੍ਰੇਰੀਅਨ, ਮੈਡੀਕਲ ਸੋਸ਼ਲ ਵਰਕਰ, ਦਫ਼ਤਰ ਸਹਾਇਕ ਆਦਿ ਦੇ ਅਹੁਦੇ ਸ਼ਾਮਿਲ ਹਨ। ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੰਪਿਊਟਰ ਅਧਾਰਿਤ ਟੈਸਟ (ਸੀਬੀਟੀ) ਦੇ ਆਧਾਰ ਉੱਤੇ ਕੀਤੀ ਜਾਵੇਗੀ।
ਲੋੜੀਂਦੀੇ ਯੋਗਤਾ
ਸਹਾਇਕ ਪ੍ਰਸ਼ਾਸਕੀ ਅਧਿਕਾਰੀ: ਇਸ ਅਹੁਦੇ ਦੇ ਲਈ ਅਪਲਾਈ ਕਰਨ ਵਾਸਤੇ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡਿਗਰੀ ਜਾਂ ਕੰਪਿਊਟਰ ਗਿਆਨ ਦੇ ਨਾਲ MBA/PG ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ।
ਲਾਇਬ੍ਰੇਰੀਅਨ: ਏਮਜ਼ ਵਿਚ ਲਾਇਬ੍ਰੇਰੀਅਨ ਦੇ ਅਹੁਦੇ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਕੋਲ਼ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਲਾਇਬ੍ਰੇਰੀ ਸਾਇੰਸ ਜਾਂ ਲਾਇਬ੍ਰੇਰੀ ਅਤੇ ਸੂਚਨਾ ਸੇਵਾ ਵਿੱਚ ਗ੍ਰੈਜੂਏਟ ਡਿਗਰੀ ਜਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀ.ਐਸ.ਸੀ. ਜਾਂ ਇਸ ਦੇ ਬਰਾਬਰ ਦੀ ਡਿਗਰੀ ਕੀਤੀ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਕਿਸੇ ਨਾਮਵਰ ਲਾਇਬ੍ਰੇਰੀ ਵਿੱਚ 5 ਸਾਲਾਂ ਦੇ ਤਜ਼ਰਬਾ ਹੋਣਾ ਚਾਹੀਦਾ ਹੈ।
ਜੂਨੀਅਰ ਅਕਾਊਂਟ ਅਫਸਰ: ਇਸ ਅਹੁਦੇ ਲਈ ਅਪਲਾਈ ਕਰਨ ਵਾਸੇ ਉਮਦੀਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਾਮਰਸ ਵਿੱਚ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਉਮੀਦਵਾਰ ਕੋਲ ਲੇਖਾਕਾਰੀ ਦੇ ਕੰਮ ਨੂੰ ਸੰਭਾਲਣ ਦਾ 2 ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ।
ਕਿੰਨੀ ਲੱਗੇਗੀ ਫ਼ੀਸ
ਏਮਜ਼ ਵਿਚ ਨਿਕਲੀਆਂ ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਵਾਸਤੇ ਤੁਹਾਨੂੰ ਅਰਜ਼ੀ ਫ਼ੀਸ ਅਦਾ ਕਰਨੀ ਪਵੇਗੀ। ਜਨਰਲ, ਓਬੀਸੀ ਉਮੀਦਵਾਰਾਂ ਲਈ ਅਰਜ਼ੀ ਫ਼ੀਸ 1500/- ਰੁਪਏ ਰੱਖੀ ਗਈ ਹੈ। ਜਦਕਿ SC, ST ਅਤੇ EWS ਉਮੀਦਵਾਰਾਂ ਲਈ ਇਹ ਫ਼ੀਸ 1200 ਰੁਪਏ ਹੈ। ਇਸਦੇ ਨਾਲ ਹੀ PwBD ਅਤੇ ਮਹਿਲਾ ਉਮੀਦਵਾਰਾਂ ਤੋਂ ਅਰਜ਼ੀ ਫ਼ੀਸ ਨਹੀਂ ਲਈ ਜਾਵੇਗੀ।



