ਰਵਨੀਤ ਸਿੰਘ ਬਿੱਟੂ ਨੇ ਰਾਜਸਥਾਨ ਦੇ ਮੁੱਖ ਮੰਤਰੀ ਨਾਲ ਨਾਮਜਦਗੀ ਤੋਂ ਪਹਿਲਾਂ ਕੀਤੀ ਮੁਲਾਕਾਤ
ਭਾਰਤੀ ਜਨਤਾ ਪਾਰਟੀ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਜਿੱਥੇ ਪਹਿਲਾਂ ਕੇਂਦਰ ਵਿੱਚ ਵੱਡੀ ਜਿੰਮੇਵਾਰੀ ਦਿੰਦਿਆਂ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਉੱਥੇ ਹੁਣ ਉਹਨਾਂ ਨੂੰ ਰਾਜਸਥਾਨ ਤੋਂ ਰਾਜਸਭਾ ਭੇਜਿਆ ਜਾ ਰਿਹਾ ਹੈ। ਰਾਜਸਥਾਨ ਵਿੱਚ ਇੱਕ ਸੀਟ ਲਈ ਨੋਮੀਨੇਸ਼ਨ ਹੋਣੀ ਸੀ ਤੇ ਉਸੇ ਲਈ ਰਵਨੀਤ ਸਿੰਘ ਬਿੱਟੂ ਦੀ ਚੋਣ ਕੀਤੀ ਗਈ। ਅੱਜ ਨੋਮੀਨੇਸ਼ਨ ਭਰਨ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਵੱਲੋਂ ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਸ਼ਰਮਾ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਤੇ ਉਹਨ ਦੇ ਨਾਲ ਕੇਂਦਰੀ ਰਾਜ ਨਿਆ ਅਤੇ ਕਾਨੂੰਨ ਮੰਤਰੀ ਜੋਗਾ ਰਾਮ ਪਟੇਲ ਵੀ ਹਾਜ਼ਰ ਸਨ। ਇਸ ਮੌਕੇ ਤੇ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਸ਼ਰਮਾ ਨੇ ਰਵਨੀਤ ਸਿੰਘ ਬਿੱਟੂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।

CATEGORIES ਰਾਸ਼ਟਰੀ


