ਕੀ ਤੁਸੀਂ ਜਾਣਦੇ ਹੋ!Cold Day ਕੀ ਹੁੰਦਾ ਹੈ?
ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ। ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਕੋਲਡ ਡੇ ਕੀ ਹੁੰਦਾ ਹੈ।
ਭਾਰਤੀ ਜਲਵਾਯੂ ਮਾਪਦੰਡਾਂ ਅਨੁਸਾਰ ਗੱਲ ਕਰੀਏ ਤਾਂ ਦਿਨ ਦਾ ਤਾਪਮਾਨ ਜਦੋਂ 16 ਡਿਗਰੀ ਜਾਂ ਇਸ ਤੋਂ ਘੱਟ ਹੁੰਦਾ ਹੋਵੇ ਤਾਂ ਉਸ ਦਿਨ ਨੂੰ ਕੋਲਡ ਡੇਅ ਕਿਹਾ ਜਾਂਦਾ ਹੈ। ਜਾਂ ਜਦੋਂ ਦਿਨ ਦਾ ਤਾਪਮਾਨ ਆਮ ਨਾਲੋਂ 4 ਡਿਗਰੀ ਸੈਲਸੀਅਸ ਘੱਟ ਹੋਵੇ ਉਸਨੂੰ ਵੀ cold 🥶 day ਕਿਹਾ ਜਾਂਦਾ ਹੈ।
ਇਸ ਦਾ ਧੁੱਪ,ਧੁੰਦ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ। ਪਰ ਆਮ ਤੌਰ’ਤੇ ਇਸ ਦਿਨ ਲਗਾਤਾਰ ਸੰਘਣੀ ਧੁੰਦ ਜਾਂ ਕੋਹਰਾ ਪੈ ਜਾਂਦਾ ਹੁੰਦਾ ਹੈ ਤੇ ਤੁਸੀ ਰਜਾਈ ਛੱਡਣ’ਚ ਭਾਰੀ ਤਕਲੀਫ ਮੰਨਦੇ ਹੋ।ਵਾਰ-ਵਾਰ ਚਾਹ ਮੰਗੀ ਜਾਂਦੀ ਹੈ ਤੇ ਬਾਹਰ ਆ ਕੇ ਧੂੰਈ ਦੀ ਝਾਕ ਰੱਖਦੇ ਹੋ।
ਕੱਲ੍ਹ ਮਲੇਰਕੋਟਲਾ 14.6°c ਬਰਨਾਲਾ 15.2°c ਜਲੰਧਰ 15.6°c ਮੋਗਾ ਤੇ ਗੁਰਦਾਸਪੁਰ 16°c ਵੱਧ ਤੋਂ ਵੱਧ ਪਾਰਾ ਰਹਿਣ ਨਾਲ ਸੀਜਨ ਦਾ ਪਹਿਲਾ ਕੋਲਡ ਡੇਅ ਰਿਕਾਰਡ ਕੀਤਾ ਗਿਆ।
ਦੱਸਣ ਅਨੁਸਾਰ ਪਿਛਲੇ ਸੀਜਨ’ਚ 25 ਤੋਂ ਵੱਧ ਕੋਲਡ ਡੇਅ ਰਿਕਾਰਡ ਕੀਤੇ ਗਏ ਸਨ।
CATEGORIES ਰਾਸ਼ਟਰੀ