ਨਹਿਰ ਵਿਚ ਕਾਰ ਡਿੱਗਣ ਕਾਰਨ 2 ਪਟਵਾਰੀਆਂ ਦੀ ਮੌਤ
ਤਰਨਤਾਰਨ 20 ਅਗਸਤ। ਇਥੋਂ ਨੇੜਲੇ ਪਿੰਡ ਕੱਚਾ ਪੱਕਾ ਕੋਲ ਬੀਤੀ ਰਾਤ ਇਕ ਕਾਰ ਨਹਿਰ ਵਿੱਚ ਡਿੱਗਣ ਕਾਰਨ ਦੋ ਪਟਵਾਰੀਆਂ ਦੀ ਮੌਤ ਹੋ ਗਈ ਹੈ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।
ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਦੋ ਮ੍ਰਿਤਕਾਂ ਦੀ ਪਛਾਣ ਹਰਜਿੰਦਰ ਸਿੰਘ ਅਤੇ ਰਣਜੋਧ ਸਿੰਘ ਵਜੋਂ ਹੋਈ ਹੈ। ਦੋਵੇਂ ਪਟਵਾਰੀ ਲੱਗੇ ਹੋਏ ਸਨ। ਦੋਵੇਂ ਪਟਵਾਰੀ ਹਰੀਕੇ ਤੋਂ ਭਿੱਖੀਵਿੰਡ ਆ ਰਹੇ ਸਨ। ਜਿਵੇਂ ਹੀ ਉਹ ਪੱਟੀ ਦੇ ਪਿੰਡ ਕੱਚਾ ਪੱਕਾ ਨੇੜੇ ਪੁੱਜੇ ਤਾਂ ਕਾਰ ਨਹਿਰ ਵਿੱਚ ਜਾ ਡਿੱਗੀ। ਜਦੋਂ ਨੂੰ ਲੋਕਾਂ ਨੇ ਪਹੁੰਚ ਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਓਦੋਂ ਤੱਕ ਦੋਨਾਂ ਜਣਿਆਂ ਦੀ ਮੌਤ ਹੋ ਚੁੱਕੀ ਸੀ।ਦੱਸਿਆ ਜਾ ਰਿਹਾ ਹੈ ਕਿ ਦੋਨੇ ਪੱਟੀ ਤਹਿਸੀਲ ਵਿਚ ਲੱਗੇ ਹੋਏ ਸਨ।
ਓਧਰ ਪੁਲਿਸ ਵਲੋ ਮਾਮਲੇ ਵਿੱਚ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
CATEGORIES ਪੰਜਾਬ