ਡੇਰਾ ਸਿਰਸਾ ਮੁਖੀ ਮੁੜ 21 ਦਿਨ ਦੀ ਪੈਰੋਲ ਤੇ ਆਏ ਬਾਹਰ,ਹੁਣ ਤੱਕ 11 ਵਾਰ ਮਿਲ ਚੁੱਕੀ ਹੈ ਪੈਰੋਲ

ਹਰਿਆਣਾ 13 ਅਗਸਤ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ 21 ਦਿਨ ਦੀ ਪੈਰੋਲ ਤੇ ਮੁੜ ਬਾਹਰ ਆਏ ਹਨ। ਉਹ ਅੱਜ ਸਵੇਰੇ ਜੇਲ ਤੋਂ ਬਾਹਰ ਆ ਕੇ ਸਿੱਧੇ ਯੂਪੀ ਦੇ ਬਾਗਪਤ ਡੇਰੇ ਲਈ ਰਵਾਨਾ ਹੋਏ। ਉਨਾਂ ਨੂੰ ਤਿੰਨ ਸਾਲਾਂ ਵਿੱਚ ਇਹ ਗਿਆਰਵੀਂ ਵਾਰ ਪੇਰੋਲ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨਾਂ ਨੂੰ ਪਹਿਲੀ ਵਾਰ 24 ਅਕਤੂਬਰ 2020 ਨੂੰ ਇੱਕ ਦਿਨ ਦੀ ਪੈਰੋਲ ਮਿਲੀ ਉਸ ਤੋਂ ਬਾਅਦ ਦੂਜੀ ਵਾਰ 21 ਮਈ 2021 ਨੂੰ ਇੱਕ ਦਿਨ ਦੀ ਪੇਰੋਲ, ਤੀਜੀ ਵਾਰ 7 ਫਰਵਰੀ 2022 ਨੂੰ 21 ਦਿਨਾਂ ਦੀ ਪੈਰੋਲ, ਚੌਥੀ ਵਾਰ ਜੂਨ 2022 ਇੱਕ ਮਹੀਨੇ ਦੀ ਪੈਰੋਲ, ਪੰਜਵੀਂ ਵਾਰ ਅਕਤੂਬਰ 2022 ਚ 40 ਦਿਨਾਂ ਦੀ ਪੈਰੋਲ, ਛੇਵੀਂ ਵਾਰੀ 21 ਜਨਵਰੀ 2023 ਨੂੰ 40 ਦਿਨਾਂ ਦੀ ਪੈਰੋਲ, ਸੱਤਵੀਂ ਵਾਰ 20 ਜੁਲਾਈ 2023 ਨੂੰ 30 ਦਿਨਾਂ ਦੀ ਪੈਰੋਲ, ਅੱਠਵੀਂ ਵਾਰ 15 ਅਕਤੂਬਰ 2023 ਨੂੰ 40 ਦਿਨਾਂ ਦੀ ਪੈਰੋਲ, ਨੌਵੀਂ ਵਾਰ ਨਵੰਬਰ 2023 29 ਦਿਨਾਂ ਦੀ ਪੈਰੋਲ,ਦਸਵੀਂ ਵਾਰ 19 ਜਨਵਰੀ 2024 ਨੂੰ 50 ਦਿਨਾਂ ਦੀ ਪੈਰੋਲ ਤੇ ਹੁਣ 11ਵੀਂ ਵਾਰ 13 ਅਗਸਤ 2024 ਨੂੰ 21 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਦੱਸ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਇਸ ਨੂੰ ਲੈ ਕੇ ਵੀ ਡੇਰਾ ਮੁਖੀ ਨੂੰ ਪੈਰੋਲ ਦਿੱਤੇ ਜਾਣ ਦੀ ਚਰਚਾ ਚੱਲ ਰਹੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਡੇਰਾ ਮੁਖੀ ਨੂੰ ਸਿਆਸੀ ਲਾਹਾ ਲੈਣ ਲਈ ਭਾਜਪਾ ਸਰਕਾਰ ਵੱਲੋਂ ਪੇਰੋਲ ਦਿੱਤੀ ਗਈ ਹੈ।

CATEGORIES
Share This

COMMENTS

Wordpress (0)
Disqus (0 )
Translate