ਦੇਸ਼ ਦੀ ਪਹਿਲੀ ਲੋਕ ਸਭਾ ਮੈਂਬਰ,ਜਿਸ ਦੀ ਸੁਰੱਖਿਆ ਵਿੱਚ ਤੈਨਾਤ ਹੋਇਆ ਉਸ ਦਾ ਪਤੀ

(ਰਾਜਸਥਾਨ ਤੋਂ ਬਿਊਰੋ ਰਿਪੋਰਟ) ਰਾਜਸਥਾਨ ਦੇ ਭਰਤਪੁਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸੰਜਨਾ ਜਾਟਵ ਇੱਕ ਵਾਰ ਫਿਰ ਚਰਚਾ ਵਿੱਚ ਹੈ। ਇਹ ਦੇਸ਼ ਦੀ ਪਹਿਲੀ ਅਜਿਹੀ ਸੰਸਦ ਹੈ ਜਿਸ ਦੀ ਸੁਰੱਖਿਆ ਵਿੱਚ ਉਸਦਾ ਪਤੀ ਤੈਨਾਤ ਹੋਇਆ ਹੈ। ਪਤਨੀ ਦੀ ਸਿਫਾਰਿਸ਼ ਤੇ ਉਸ ਦੇ ਪਤੀ ਕਪਤਾਨ ਸਿੰਘ ਨੂੰ ਉਸਦਾ PSO ਲਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਸੰਜਨਾ ਜਾਟਵ ਦਾ ਵਿਆਹ 2016 ਵਿੱਚ ਅਲਵਰ ਜਿਲੇ ਦੇ ਪਿੰਡ ਸਮੁੱਚੀ ਨਿਵਾਸੀ ਕਪਤਾਨ ਸਿੰਘ ਨਾਲ ਹੋਇਆ ਸੀ। ਕਪਤਾਨ ਸਿੰਘ ਰਾਜਸਥਾਨ ਪੁਲਿਸ ਵਿੱਚ ਕਾਂਸਟੇਬਲ ਹਨ। ਸੰਜਨਾ ਦੇ ਪਤੀ ਤੇ ਸਹੁਰੇ ਵੱਲੋਂ ਹੀ ਉਸ ਨੂੰ ਰਾਜਨੀਤੀ ਵਿੱਚ ਲਿਆਂਦਾ ਗਿਆ। ਸ਼ੁਰੂਆਤ ਦੇ ਵਿੱਚ ਉਹ ਕੌਂਸਲਰ ਬਣੇ ਤੇ ਉਸ ਤੋਂ ਬਾਅਦ ਵਿਧਾਨ ਸਭਾ ਚੋਣ ਵੀ ਲੜੀ ਪਰ 400 ਕੁਝ ਵੋਟਾਂ ਦੇ ਫਰਕ ਨਾਲ ਉਹ ਚੋਣਾਂ ਹਾਰ ਗਏ ਸਨ ਪਰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਭਰਤਪੁਰ ਲੋਕ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਜਿੱਥੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ। ਤੇ ਉਹ ਸਭ ਤੋਂ ਛੋਟੀ ਉਮਰ ਦੇ ਲੋਕ ਸਭਾ ਮੈਂਬਰ ਹਨ। ਟਿਕਟ ਦਵਾਉਣ ਤੋਂ ਲੈ ਕੇ ਉਨਾਂ ਦੇ ਪ੍ਰਚਾਰ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦਾ ਵੱਡਾ ਯੋਗਦਾਨ ਹੈ। ਸੰਜਨਾ ਜਾਟਵ ਨੇ ਪੁਲਿਸ ਨੂੰ ਸਿਫਾਰਿਸ਼ ਕੀਤੀ ਕਿ ਉਹਨਾਂ ਦੇ ਨਾਲ ਉਨਾਂ ਦੇ ਪਤੀ ਨੂੰ ਤੈਨਾਤ ਕੀਤਾ ਜਾਵੇ। ਜਿਸ ਤੋਂ ਬਾਅਦ ਪੁਲਿਸ ਵੱਲੋਂ ਸੰਜਨਾ ਜਾਟਵ ਦੇ ਪੀਐਸਓ ਵਜੋਂ ਉਹਨਾਂ ਦੇ ਪਤੀ ਕਪਤਾਨ ਸਿੰਘ ਨੂੰ ਨਿਯੁਕਤ ਕੀਤਾ ਗਿਆ। ਇਸ ਗੱਲ ਨੂੰ ਲੈ ਕੇ ਦੇਸ਼ ਭਰ ਵਿੱਚ ਚਰਚਾ ਚੱਲ ਰਹੀ ਹੈ। ਆਪਣੇ ਪਤੀ ਦੇ ਸੁਰੱਖਿਆ ਅਧਿਕਾਰੀ ਵਜੋਂ ਨਿਯੁਕਤ ਹੋਣ ਤੇ ਲੋਕ ਸਭਾ ਮੈਂਬਰ ਸੰਜਨਾ ਜਾਟਵ ਨੇ ਕਿਹਾ ਕਿ ਉਸ ਦਾ ਪਤੀ ਉਸਦੀ ਤਾਕਤ ਤੇ ਸਭ ਤੋਂ ਵੱਡਾ ਸਹਾਰਾ ਹੈ। ਉਨਾਂ ਦੇ ਨਾਲ ਰਹਿਣ ਨਾਲ ਮੈਨੂੰ ਹੋਰ ਤਾਕਤ ਮਿਲੇਗੀ। ਉਧਰ ਸੰਜਨਾ ਦੇ ਪਤੀ ਕਪਤਾਨ ਸਿੰਘ ਦਾ ਕਹਿਣਾ ਹੈ ਕਿ ਮੇਰੇ ਨਾਲ ਰਹਿਣ ਨਾਲ ਮੇਰੀ ਪਤਨੀ ਦਾ ਹੌਸਲਾ ਵਧੇਗਾ।

CATEGORIES
TAGS
Share This

COMMENTS

Wordpress (0)
Disqus (0 )
Translate