UPSC ਦੇ ਚੇਅਰਮੈਨ ਡਾ.ਮਨੋਜ ਸੋਨੀ ਨੇ ਅਚਾਨਕ ਦਿੱਤਾ ਅਸਤੀਫ਼ਾ

ਨਵੀਂ ਦਿੱਲੀ 20 ਜੁਲਾਈ।ਯੂਪੀਐਸਸੀ ਦੇ ਚੇਅਰਮੈਨ ਡਾ. ਮਨੋਜ ਸੋਨੀ ਨੇ ਆਪਣੇ ਅਹੁਦੇ ਤੋਂ ਅਚਾਨਕ ਅਸਤੀਫਾ ਦੇ ਦਿੱਤਾ। ਅਸਤੀਫਾ ਦੇਣ ਦਾ ਕਾਰਨ ਉਨਾਂ ਵੱਲੋਂ ਨਿੱਜੀ ਦੱਸਿਆ ਗਿਆ ਹੈ। 17 ਫਰਵਰੀ 1965 ਨੂੰ ਮੁੰਬਈ ਵਿੱਚ ਜਨਮੇ ਡਾਕਟਰ ਸੋਨੀ ਇੱਕ ਸਿੱਖਿਆ ਸ਼ਾਸਤਰੀ ਹਨ। 28 ਜੂਨ 2017 ਨੂੰ ਉਹ ਕਮਿਸ਼ਨ ਵਿੱਚ ਸ਼ਾਮਿਲ ਹੋਏ ਸਨ ਤੇ 5 ਅਪ੍ਰੈਲ 2022 ਤੋਂ ਯੂਪੀਐਸਸੀ ਦੇ ਚੇਅਰਮੈਨ ਵਜੋਂ ਸੇਵਾਵਾਂ ਦੇ ਰਹੇ ਸਨ। ਉਹਨਾਂ ਦਾ ਕਾਰਜਕਾਲ 2029 ਤੱਕ ਸੀ ਪਰ ਉਨ੍ਹਾਂ ਅਚਾਨਕ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ 20 ਜੁਲਾਈ ਨੂੰ ਹੀ ਅਸਤੀਫਾ ਦੇ ਦਿੱਤਾ।

CATEGORIES
TAGS
Share This

COMMENTS

Wordpress (0)
Disqus (0 )
Translate