ਪੀ.ਆਰ ਸ਼੍ਰੀਜੇਸ਼ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਬਣੇ
ਨਵੀਂ ਦਿੱਲੀ 9 ਅਗਸਤ। ਪੈਰਿਸ ਓਲੰਪਿਕਸ ਵਿੱਚ ਕਾਂਸੀ ਦਾ ਮੈਡਲ ਜਿੱਤਣ ਤੋਂ ਬਾਅਦ ਭਾਰਤੀ ਹਾਕੀ ਟੀਮ ਦੀ ਕੰਧ ਗੋਲਕੀਪਰ ਪੀਆਰ ਸ਼੍ਰੀਜੇਸ਼ ਵੱਲੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਗਿਆ ਸੀ। ਉਹਨਾਂ ਵੱਲੋਂ ਬਤੌਰ ਖਿਡਾਰੀ ਬੇਸ਼ੱਕ ਸੰਨਿਆਸ ਲੈ ਲਿਆ ਗਿਆ ਪਰ ਭਾਰਤੀ ਹਾਕੀ ਵੱਲੋਂ ਉਹਨਾਂ ਨੂੰ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ। ਪੀਆਰ ਸ਼੍ਰੀ ਜੇਸ਼ ਭਾਰਤੀ ਜੂਨੀਅਰ ਹਾਕੀ ਟੀਮ ਪੁਰਸ਼ ਦੇ ਹੈਡ ਕੋਚ ਬਣਾਏ ਗਏ ਹਨ। ਉਹਨਾਂ ਦੀਆਂ ਸੇਵਾਵਾਂ ਹੁਣ ਕੋਸ਼ ਦੇ ਰੂਪ ਵਜੋਂ ਜੂਨੀਅਰ ਹਾਕੀ ਖਿਡਾਰੀਆਂ ਨੂੰ ਮਿਲਣਗੀਆਂ। ਜਿੱਥੋਂ ਉਮੀਦ ਜਤਾਈ ਜਾ ਰਹੀ ਹੈ ਕਿ ਉਹਨਾਂ ਦੀ ਅਗਵਾਈ ਵਿੱਚ ਚੰਗੇ ਖਿਡਾਰੀ ਆਉਣ ਵਾਲੇ ਸਮੇਂ ਵਿੱਚ ਭਾਰਤੀ ਹਾਕੀ ਨੂੰ ਮਿਲਣਗੇ।

CATEGORIES ਖੇਡਾਂ


