ਸਰਕਾਰੀ ਪ੍ਰਾਇਮਰੀ ਸਕੂਲ ਖਾਟਵਾਂ ਵਿਚ ਪੌਦੇ ਲਾ ਕੇ ਹਰੀ ਦੀਵਾਲੀ ਮਨਾਈ ਗਈ
ਸਰਕਾਰੀ ਪ੍ਰਾਇਮਰੀ ਸਕੂਲ ਖਾਟਵਾਂ ਵਿਚ ਪੌਦੇ ਲਾ ਕੇ ਹਰੀ ਦੀਵਾਲੀ ਮਨਾਈ ਗਈ
ਅਬੋਹਰ–ਪਿੰਡ ਖਾਟਵਾਂ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਚ ਹੈੱਡ ਟੀਚਰ ਕਰਮਜੀਤ ਕੌਰ ਢਿੱਲੋਂ ਦੀ ਅਗਵਾਈ ਵਿਚ ਅੱਜ ਪੌਦੇ ਲਾ ਕੇ ਹਰੀ ਦੀਵਾਲੀ ਮਨਾਈ ਗਈ। ਇਸ ਮੌਕੇ ਤੇ ਬੱਚਿਆਂ ਨੂੰ ਦੀਵਾਲੀ ਮੌਕੇ ਪਟਾਕੇ ਨਾ ਚਲਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ।ਹੈੱਡ ਟੀਚਰ ਕਰਮਜੀਤ ਕੌਰ ਨੇ ਬੱਚਿਆਂ ਨੂੰ ਦੱਸਿਆ ਕਿ ਦੀਵਾਲੀ ਮੌਕੇ ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਫੈਲਦਾ ਹੈ ਤੇ ਪ੍ਰਦੂਸ਼ਣ ਫੈਲਣ ਨਾਲ ਬੀਮਾਰੀਆਂ ਫੈਲਦੀਆਂ ਹਨ ਇਸ ਲਈ ਸਾਨੂੰ ਪਟਾਖੇ ਨਹੀਂ ਚਲਾਉਣੇ ਚਾਹੀਦੇ ਸਗੋਂ ਵਾਤਾਵਰਨ ਦੀ ਸੁਰੱਖਿਆ ਲਈ ਯਤਨ ਕਰਨੇ ਚਾਹੀਦੇ ਹਨ।ਇਸ ਮੌਕੇ ਤੇ ਬੱਚਿਆਂ ਨੇ ਭਰੋਸਾ ਦਿੱਤਾ ਕਿ ਉਹ ਦੀਵਾਲੀ ਮੌਕੇ ਪਟਾਕੇ ਨਹੀਂ ਚਲਾਉਣਗੇ। ਇਸ ਮੌਕੇ ਤੇ ਪ੍ਰਮੋਦ ਕੁਮਾਰ, ਸੁਰਿੰਦਰ ਕੌਰ, ਟੇਕ ਚੰਦ, ਅਨੀਤਾ ਰਾਣੀ ਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।


CATEGORIES ਖੇਡਾਂ


