ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਉਤਪਾਦਕਾਂ ਨੂੰ ਡੇਅਰੀ ਸਿਖਲਾਈ ਦੇਣ ਲਈ ਬੈਚ 12-12-2022 ਤੋਂ ਸ਼ੁਰੂ: ਬਰਾੜ

ਫ਼ਰੀਦਕੋਟ 07 ਦਸੰਬਰ

   ਡਿਪਟੀ ਡਾਇਰੈਕਟਰ ਡੇਅਰੀ, ਫਰੀਦਕੋਟ,ਸ਼੍ਰੀ ਨਿਰਵੈਰ ਸਿੰਘ ਬਰਾੜ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਸ. ਕੁਲਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੇਅਰੀ ਸਿਖਲਾਈ ਦਾ ਬੈਚ 12 ਦਸੰਬਰ, 2022 ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਦੀ ਕੌਂਸਲਿੰਗ ਮਿਤੀ 9 ਦਸੰਬਰ, 2022 ਨੂੰ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ.209 (ਹਾਲ), ਡੀ.ਸੀ.ਕੰਪਲੈਕਸ ਵਿਖੇ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਜੋ ਪੇਂਡੂ ਪਿਛੋਕੜ ਦਾ ਹੋਵੇ, ਘੱਟੋ-ਘੱਟ 5 ਪਾਸ ਹੋਵੇ, ਉਮਰ 18 ਤੋਂ 50 ਸਾਲ ਦੇ  ਦਰਮਿਆਨ ਹੋਵੇ,  ਟ੍ਰੇਨਿੰਗ ਵਿਚ ਭਾਗ ਲੈ ਸਕਦੇ ਹਨ। ਟ੍ਰੇਨਿੰਗ ਦੀ ਸਮਾਪਤੀ ਉਪਰੰਤ ਬੇਰੁਜ਼ਗਾਰਾਂ ਨੂੰ 2 ਤੋਂ 20 ਪਸ਼ੂਆਂ ਦੀ ਖਰੀਦ ਲਈ ਬੈਂਕਾਂ ਤੋਂ ਲੋਨ ਦਵਾ ਕੇ ਸਵੈ-ਰੁਜਗਾਰ ਦਿੱਤਾ ਜਾਵੇਗਾ। ਵਿਭਾਗ ਵੱਲੋਂ ਦੇਸੀ ਗਾਵਾਂ ਅਤੇ ਡੀ.ਡੀ.-8 ਸਕੀਮ ਅਧੀਨ 2,5,10 ਦੁਧਾਰੂ ਪਸ਼ੂਆਂ ’ਤੇ ਵਿਭਾਗ ਵਲੋਂ ਜਨਰਲ ਲਈ 25 ਫੀਸਦੀ ਅਤੇ ਐੱਸ.ਸੀ. ਕੈਟਾਗਰੀ ਨਾਲ ਸਬੰਧਤ ਲਾਭਪਾਰੀ ਨੂੰ 33 ਫੀਸਦੀ ਸਬਸਿਡੀ ਦਿੱਤੀ ਜਾਵੇਗੀ। 

ਡਿਪਟੀ ਡਾਇਰੈਕਟਰ ਡੇਅਰੀ ਫਰੀਦਕੋਟ ਨੇ ਦੱਸਿਆ  ਕਿ  ਚਾਹਵਾਨ  ਉਮੀਦਵਾਰ ਦਫਤਰ  ਡਿਪਟੀ ਡਾਇਰੈਕਟਰ  ਡੇਅਰੀ,  ਫਰੀਦਕੋਟ (ਡੀ. ਸੀ. ਕੰਪਲੈਕਸ, ਕਮਰਾ ਨੰ. 209 ਦੇ ਨਾਲ ਹਾਲ) ਵਿੱਚ ਅਤੇ ਫੋਨ ਨੰ. 01639-250380, 99148-01227 ਤੇ ਸੰਪਰਕ ਕਰ ਸਕਦੇ ਹਨ।

CATEGORIES
TAGS
Share This

COMMENTS

Wordpress (0)
Disqus (0 )
Translate