ਨਗਰ ਨਿਗਮ ਨੇ 207 ਕਿਲੋ ਪਲਾਸਟਿਕ ਦੇ ਕੈਰੀ ਬੈਗਜ਼ ਕੀਤੇ ਜ਼ਬਤ

·       ਦੁਕਾਨਦਾਰ ਦਾ 20 ਹਜ਼ਾਰ ਰੁਪਏ ਦਾ ਕੱਟਿਆ ਚਲਾਨ

        ਬਠਿੰਡਾ, 22 ਦਸੰਬਰ : ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਨਾਲ ਸਾਂਝੀ ਮੁਹਿੰਮ ਤਹਿਤ ਗੁਪਤ ਸੂਚਨਾ ਦੇ ਅਧਾਰ ਤੇ ਪੰਜਾਬ ਪਲਾਸਟਿਕ ਕੈਰੀ ਬੈਗਜ਼ (ਮੈਨਫੈਕਚਰ, ਯੂਜ ਤੇ ਡਿਸਪੋਜਲ) ਕੰਟਰੋਲ ਐਕਟ-2005 ਅਧੀਨ ਕਾਰਵਾਈ ਕਰਦੇ ਹੋਏ ਨੇੜੇ ਕਿਲ੍ਹਾ ਰੋਡ ਟਰਾਂਸਪੋਰਟ ਕੰਪਨੀਆਂ ਤੇ ਛਾਪੇਮਾਰੀ ਕੀਤੀ।

        ਸ਼੍ਰੀ ਰਾਹੁਲ ਨੇ ਦੱਸਿਆ ਕਿ ਮਾਰੀ ਗਈ ਛਾਪੇਮਾਰੀ ਦੌਰਾਨ ਅਧਿਕਾਰੀਆਂ ਵਲੋਂ 205 ਕਿਲੋ ਪਲਾਸਟਿਕ ਕੈਰੀ ਬੈਗ ਜ਼ਬਤ ਕੀਤਾ ਗਿਆ ਇਸ ਵਿੱਚ ਕੁਝ ਪਲਾਸਟਿਕ ਟਰਾਂਸਪੋਰਟ ਕੰਪਨੀ ਦੀ ਡਲਿਵਰੀ ਦੌਰਾਨ ਕਾਬੂ ਕੀਤਾ ਗਿਆ ਤੇ ਕੁਝ ਮਿਡੂਮਲ ਗਲੀ ਵਿੱਚ ਇੱਕ ਪਲਾਸਟਿਕ ਵਿਕਰੇਤਾ ਦੀ ਦੁਕਾਨ ਤੋਂ ਜ਼ਬਤ ਕੀਤਾ ਗਿਆ। ਉਕਤ ਸਾਰੇ ਪਾਬੰਦੀਸੁਦਾ ਪਲਾਸਟਿਕ ਨੂੰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਆਪਣੇ ਕਬਜ਼ੇ ਵਿੱਚ ਲਿਆ ਗਿਆ। ਇਸ ਉਪਰੰਤ ਅਧਿਕਾਰੀਆਂ ਵਲੋਂ ਦੁਕਾਨਦਾਰ ਦਾ 20 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ।

        ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਨੇ ਦੱਸਿਆ ਕਿ ਭਵਿੱਖ ਵਿੱਚ ਪਾਬੰਦੀਸੁਦਾ ਪਲਾਸਟਿਕ ਸਬੰਧੀ ਵੱਡੇ ਪੱਧਰ ਤੇ ਸ਼ਹਿਰ ਅੰਦਰ ਛਾਪੇਮਾਰੀ ਕੀਤੀ ਜਾਵੇਗੀ ਤਾਂ ਜੋ ਬਠਿੰਡਾ ਨੂੰ ਪਲਾਸਟਿਕ ਮੁਕਤ ਕੀਤਾ ਜਾ ਸਕੇ।

CATEGORIES
TAGS
Share This

COMMENTS

Wordpress (0)
Disqus (0 )
Translate