ਪੈਰਿਸ ਤੋਂ ਆਈ ਬੁਰੀ ਖਬਰ,ਵਿਨੇਸ਼ ਅਯੋਗ ਕਰਾਰ

ਪੈਰਿਸ ਓਲੰਪਿਕਸ ਤੋਂ ਮੰਦਭਾਗੀ ਖਬਰ ਆਈ ਹੈ। ਜਿੱਥੇ ਭਾਰਤ ਇੱਕ ਹੋਰ ਮੈਡਲ ਤੋਂ ਵਾਂਝਾ ਹੋ ਗਿਆ। ਫਾਈਨਲ ਮੁਕਾਬਲੇ ਤੋਂ ਪਹਿਲਾਂ ਵਿਨੇਸ਼ ਫਗਾਟ ਅਯੋਗ ਐਲਾਨੀ ਗਈ। ਉਸ ਦਾ ਕੁਝ ਗ੍ਰਾਮ ਭਾਰ ਜਿਆਦਾ ਆਇਆ ਸੀ। ਜਿਸ ਕਾਰਨ ਉਸ ਨੂੰ ਅਯੋਗ ਐਲਾਨਿਆ ਗਿਆ। ਇਸ ਕਾਰਨ ਜਿੱਥੇ ਉਹ ਫਾਈਨਲ ਮੁਕਾਬਲਾ ਨਹੀਂ ਖੇਡ ਸਕੇਗੀ ਉਥੇ ਉਸ ਨੂੰ ਕੋਈ ਮੈਡਲ ਵੀ ਨਹੀਂ ਮਿਲੇਗਾ। ਕਰੋੜਾਂ ਭਾਰਤੀਆਂ ਦੇ ਦਿਲ ਇਸ ਫੈਸਲੇ ਨਾਲ ਟੁੱਟ ਗਏ। ਦੱਸਿਆ ਜਾ ਰਿਹਾ ਹੈ ਕਿ ਵਿਨੇਸ਼ ਨੂੰ ਵੀ ਇਸ ਗੱਲ ਦਾ ਡਰ ਸੀ ਕਿ ਕਿਤੇ ਭਾਰ ਜਿਆਦਾ ਨਾ ਆ ਜਾਵੇ। ਉਹ ਰਾਤ ਨੂੰ ਰੱਸੀ ਵੀ ਕੁੱਦਦੀ ਰਹੀ। ਪਰ ਫਿਰ ਵੀ ਉਸ ਦਾ ਭਾਰ ਜਿਆਦਾ ਆ ਗਿਆ। ਵਿਨੇਸ਼ ਤੋਂ ਉਮੀਦ ਗੋਲਡ ਮੈਡਲ ਦੀ ਕੀਤੀ ਜਾ ਰਹੀ ਸੀ ਪਰ ਹੁਣ ਉਸ ਨੂੰ ਚਾਂਦੀ ਦਾ ਮੈਡਲ ਵੀ ਨਹੀਂ ਮਿਲੇਗਾ ਕਿਉਂਕਿ ਉਸ ਨੂੰ ਓਲੰਪਿਕਸ ਵਿੱਚੋਂ ਅਯੋਗ ਐਲਾਨਿਆ ਗਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਵੀ ਇਸ ਮਾਮਲੇ ਤੇ ਦੁੱਖ ਪ੍ਰਗਟ ਕੀਤਾ ਗਿਆ ਹੈ ਤੇ ਨਾਲ ਹੀ ਉਹਨਾਂ ਵਿਨੇਸ਼ ਫਗਾਟ ਦਾ ਹੌਸਲਾ ਵੀ ਵਧਾਇਆ ਹੈ। ਉਹਨਾਂ ਕਿਹਾ ਕਿ ਵਿਨੇਸ਼ ਤੁਸੀਂ ਚੈਂਪੀਅਨ ਦੇ ਚੈਂਪੀਅਨ ਹੋ ਤੇ ਸਮੂਹ ਭਾਰਤੀਆਂ ਲਈ ਪ੍ਰੇਰਨਾ ਸਰੋਤ ਹੋ। ਪੂਰੇ ਭਾਰਤ ਨੂੰ ਤੁਹਾਡੇ ਉੱਪਰ ਮਾਣ ਹੈ।

CATEGORIES
TAGS
Share This

COMMENTS

Wordpress (0)
Disqus (0 )
Translate