ਸਾਬਕਾ ਏਆਈਜੀ ਨੇ ਜਿਲਾ ਅਦਾਲਤ ਚ ਮਾਰਿਆ ਆਪਣਾ IRS ਜਵਾਈ

ਪੰਜਾਬ ਪੁਲਿਸ ਦੇ ਮੁਅਤਲ ਏਆਈਜੀ ਮਾਲਵਿੰਦਰ ਸਿੰਘ ਵੱਲੋਂ ਚੰਡੀਗੜ੍ਹ ਦੀ ਜ਼ਿਲਾ ਅਦਾਲਤ ਵਿੱਚ ਆਪਣੇ ਆਈਆਰਐਸ ਜੋਆਈ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਆਈਆਰਐਸ ਅਫਸਰ ਹੈ। ਉਸ ਦਾ ਵਿਆਹ ਪੰਜਾਬ ਪੁਲਿਸ ਦੇ ਮੁਅਤਲ ਏਆਈਜੀ ਮਾਲਵਿੰਦਰ ਸਿੰਘ ਦੀ ਧੀ ਨਾਲ ਹੋਇਆ ਸੀ। ਦੋਨਾਂ ਦਾ ਆਪਸ ਵਿੱਚ ਕਲੇਸ਼ ਰਹਿੰਦਾ ਸੀ। ਇਸ ਕਾਰਨ ਚੰਡੀਗੜ੍ਹ ਦੀ ਜ਼ਿਲਾ ਅਦਾਲਤ ਵਿੱਚ ਇਹਨਾਂ ਦਾ ਕੇਸ ਵੀ ਚੱਲ ਰਿਹਾ ਸੀ ਅੱਜ ਆਈਆਰਐਸ ਹਰਪ੍ਰੀਤ ਸਿੰਘ ਵੀ ਅਦਾਲਤ ਵਿੱਚ ਆਇਆ ਹੋਇਆ ਸੀ ਤੇ ਦੂਜੇ ਪਾਸੇ ਉਸ ਦੀ ਪਤਨੀ ਤੇ ਏਆਈਜੀ ਮਾਲਵਿੰਦਰ ਸਿੰਘ ਵੀ ਅਦਾਲਤ ਵਿੱਚ ਮੌਜੂਦ ਸੀ। ਇਸ ਦੌਰਾਨ ਜਦੋਂ ਅਦਾਲਤ ਵੱਲੋਂ ਇਨਾਂ ਨੂੰ ਮੀਡੀਏਸ਼ਨ ਸੈਂਟਰ ਵੱਲ ਭੇਜਿਆ ਗਿਆ ਤਾਂ ਮਾਲਵਿੰਦਰ ਸਿੰਘ ਬਾਥਰੂਮ ਦੇ ਬਹਾਨੇ ਆਪਣੇ ਜਵਾਈ ਨੂੰ ਸਾਈਡ ਵੱਲ ਲੈ ਗਿਆ ਤੇ ਉਥੇ ਜਾ ਕੇ ਪੰਜ ਗੋਲੀਆਂ ਮਾਰੀਆਂ ਜਿੰਨਾ ਵਿੱਚੋਂ ਦੋ ਗੋਲੀਆਂ ਉਸਦੇ ਜਵਾਈ ਹਰਪ੍ਰੀਤ ਸਿੰਘ ਦੇ ਲੱਗੀਆਂ। ਮਾਪਿਆਂ ਨੇ ਤੁਰੰਤ ਉਸ ਨੂੰ ਹਸਪਤਾਲ ਭਰਤੀ ਕਰਾਇਆ ਪਰ ਉੱਥੇ ਜਾਂਦੇ ਜਾਂਦੇ ਰਸਤੇ ਵਿੱਚ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ।

CATEGORIES
Share This

COMMENTS

Wordpress (0)
Disqus (0 )
Translate