ਭਾਰਤੀ ਹਾਕੀ ਟੀਮ ਨੇ ਆਸਟਰੇਲੀਆ ਨੂੰ 3-2 ਨਾਲ ਹਰਾਇਆ, ਮੁੱਖ ਮੰਤਰੀ ਨੇ ਦਿੱਤੀ ਵਧਾਈ
ਚੰਡੀਗੜ 2 ਅਗਸਤ। ਪੈਰਿਸ ਓਲੰਪਿਕਸ ਦੇ ਵਿੱਚ ਭਾਰਤ ਦੀ ਹਾਕੀ ਟੀਮ ਨੇ ਅੱਜ 52 ਸਾਲ ਬਾਅਦ ਮੁੜ ਇਤਿਹਾਸ ਦੋਹਰਾਇਆ। ਭਾਰਤੀ ਟੀਮ ਵੱਲੋਂ ਆਸਟਰੇਲੀਆ ਨੂੰ 3-2 ਨਾਲ ਹਰਾ ਕੇ ਜਿੱਤ ਦਰਜ ਕੀਤੀ ਭਾਰਤੀ ਟੀਮ ਵੱਲੋਂ ਹਰਮਨਪ੍ਰੀਤ ਸਿੰਘ ਨੇ ਦੋ ਗੋਲ ਕੀਤੇ। ਭਾਰਤੀ ਹਾਕੀ ਟੀਮ ਦੀ ਜਿੱਤ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਾਕੀ ਟੀਮ ਨੂੰ ਵਧਾਈ ਦਿੱਤੀ ਗਈ ਤੇ ਆਉਣ ਵਾਲੇ ਮੈਚਾਂ ਲਈ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਸਾਲ 1972 ਦੀ ਗੱਲ ਕਰੀਏ ਤਾਂ ਮਿਊਨਿਕ ਵਿਖੇ ਹੋਈਆਂ ਓਲੰਪਿਕਸ ਖੇਡਾਂ ਵਿੱਚ 30 ਅਗਸਤ ਵਾਲੇ ਦਿਨ ਆਸਟਰੇਲੀਆ ਨੂੰ 3-1 ਦੇ ਫਰਕ ਨਾਲ ਹਰਾਇਆ ਸੀ। ਉਦੋਂ ਗੁਰਦਾਸਪੁਰ ਦੇ ਮੁੱਖਬੈਨ ਸਿੰਘ ਨੇ ਤਿੰਨੇ ਗੋਲ ਕੀਤੇ ਸਨ। ਭਾਰਤੀ ਹਾਕੀ ਟੀਮ ਦੀ ਜਿੱਤ ਨਾਲ ਭਾਰਤੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੇਸ਼ ਵਾਸੀਆਂ ਵੱਲੋਂ ਹਾਕੀ ਟੀਮ ਨੂੰ ਵਧਾਈ ਦਿੱਤੀ ਗਈ।

CATEGORIES ਖੇਡਾਂ


