ਡੀਏਵੀ ਹਰੀਪੁਰਾ ਦੇ ਵਿਦਿਆਰਥੀ ਡੀਏਵੀ ਨੈਸ਼ਨਲ ਸਪੋਰਟਸ ਕਲੱਸਟਰ ਪੱਧਰੀ ਐਥਲੈਟਿਕਸ ਮੀਟ ਵਿੱਚ ਓਵਰਆਲ ਟਰਾਫੀ ਦੇ ਜੇਤੂ ਬਣੇ

ਅਬੋਹਰ 26 ਜੁਲਾਈ। ਡੀ.ਏ.ਵੀ ਨੈਸ਼ਨਲ ਸਪੋਰਟਸ ਅਥਲੈਟਿਕ ਮੀਟ ਕਲੱਸਟਰ ਪੱਧਰੀ ਸ੍ਰੀ ਗੁਰੂ ਜੰਭੇਸ਼ਵਰ ਡੀ.ਏ.ਵੀ ਸਕੂਲ ਹਰੀਪੁਰਾ ਵਿਖੇ 26 ਜੁਲਾਈ ਨੂੰ ਕਰਵਾਈ ਗਈ। ਸਕੂਲ ਦੇ ਪ੍ਰਧਾਨ ਸਰਦਾਰ ਬਲਬੀਰ ਸਿੰਘ ਦਾਨੇ ਵਾਲੀਆ ਅਤੇ ਸੁਪਰਵਾਈਜ਼ਰ ਹੈੱਡ ਸ਼੍ਰੀਮਤੀ ਹਰਦੀਪ ਕੌਰ ਨੇ ਅਥਲੀਟ ਮੀਟ ਦਾ ਉਦਘਾਟਨ ਕੀਤਾ। ਸੁਪਰਵਾਈਜ਼ਰ ਹੈੱਡ ਸ਼੍ਰੀਮਤੀ ਹਰਦੀਪ ਕੌਰ ਨੇ ਆਏ ਹੋਏ ਸਾਰੇ ਵਿਸ਼ੇਸ਼ ਮਹਿਮਾਨਾਂ,ਅਧਿਆਪਕਾਂ ਅਤੇ ਖਿਡਾਰੀਆਂ ਦਾ ਤਹਿ ਦਿਲੋਂ ਸਵਾਗਤ ਕੀਤਾ। ਇਸ ਅਥਲੈਟਿਕਸ ਮੀਟ ਵਿੱਚ ਵੱਖ-ਵੱਖ 9 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼੍ਰੀ ਹਰਜੀਤ ਸਿੰਘ ਗਿੱਲ ਨੇ ਰੈਫਰੀ ਅਤੇ ਗੁਰਸਿਮਰਨ ਸਿੰਘ ਨੇ ਕੋਚ ਦੀ ਭੂਮਿਕਾ ਨਿਭਾਈ। ਸ਼੍ਰੀਮਤੀ ਟਿੰਕੂ ਬਾਲਾ ਜੀ ਨੇ ਸਮੁੱਚੇ ਪ੍ਰੋਗਰਾਮ ਦਾ ਨਿਰੀਖਣ ਕੀਤਾ। ਪੂਰਾ ਮੈਦਾਨ ਤਾੜੀਆਂ ਦੀ ਗੂੰਜ ਨਾਲ ਗੂੰਜ ਰਿਹਾ ਸੀ ਅਤੇ ਖਿਡਾਰੀਆਂ ਨੂੰ ਜਿੱਤ ਲਈ ਉਤਸ਼ਾਹਿਤ ਕਰ ਰਿਹਾ ਸੀ। 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, 800 ਮੀਟਰ ਦੌੜ, 1500 ਮੀਟਰ ਦੌੜ, ਰਿਲੇਅ ਦੌੜ, ਉੱਚੀ ਛਾਲ, ਲੰਬੀ ਛਾਲ, ਡਿਸਕਸ ਥਰੋ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਡੀ ਏ ਵੀ ਸਕੂਲ ਹਰੀਪੁਰਾ ਦੇ ਵਿਦਿਆਰਥੀਆਂ ਨੇ 18 ਸੋਨ ਤਮਗੇ, 16 ਚਾਂਦੀ 10 ਕਾਂਸੀ ਦੇ ਤਮਗੇ ਜਿੱਤੇ।ਰਨਰ ਅੱਪ ਟਰਾਫੀ ਐਲ ਆਰ ਐਸ ਮਾਡਲ ਸਕੂਲ ਅਬੋਹਰ ਅਤੇ ਓਵਰਆਲ ਟਰਾਫੀ ਡੀਏਵੀ ਸਕੂਲ ਹਰੀਪੁਰਾ ਦੇ ਵਿਦਿਆਰਥੀਆਂ ਨੇ ਜਿੱਤੀ। ਪ੍ਰਿੰਸੀਪਲ ਸ਼੍ਰੀ ਸੁਖਦੇਵ ਸਿੰਘ ਨੇ ਜੇਤੂ ਖਿਡਾਰੀਆਂ ਦੀ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਕਿਹਾ ਕਿ ਖੇਡਾਂ ਕਲਪਨਾ ਅਤੇ ਸਿਰਜਣਾਤਮਕਤਾ ਨੂੰ ਵਧਾਉਂਦੀਆਂ ਹਨ, ਇਹ ਸਵੈ-ਮਾਣ, ਇਕਾਗਰਤਾ ਨੂੰ ਵਧਾਉਂਦੀਆਂ ਹਨ ਅਤੇ ਆਸ਼ਾਵਾਦ ਨੂੰ ਵਧਾਉਂਦੀਆਂ ਹਨ। ਸਕੂਲ ਮੁਖੀ ਸ: ਬਲਵੀਰ ਸਿੰਘ ਦਾਨੇਵਾਲੀਆ ਜੀ ਨੇ ਖੇਡ ਅਧਿਆਪਕ ਸ਼੍ਰੀ ਸੁਨੀਲ ਦੱਤ, ਸ਼੍ਰੀ ਗੁਰਮੀਤ ਕੁਮਾਰ ਅਤੇ ਸੰਦੀਪ ਕੁਮਾਰ ਵੱਲੋਂ ਕੀਤੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਵਧਾਈ ਦਿੱਤੀ। ਸਮੁੱਚੇ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਅਧਿਆਪਕ ਗੁਰਸ਼ੇਰ ਸਿੰਘ, ਸ੍ਰੀਮਤੀ ਸੁਮਨ ਲਤਾ, ਸ੍ਰੀਮਤੀ ਅਮਨਦੀਪ ਕੌਰ, ਸ੍ਰੀਮਤੀ ਕਮਲਦੀਪ ਕੌਰ, ਸ੍ਰੀਮਤੀ ਰਿਚਾ, ਸ੍ਰੀਮਤੀ ਕਰਿਸ਼ਮਾ, ਸ੍ਰੀਮਤੀ ਰਮਨਦੀਪ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ।

CATEGORIES
Share This

COMMENTS

Wordpress (0)
Disqus (0 )
Translate