ਪੰਚਾਇਤੀ ਵਿਭਾਗ ਵਿੱਚ ਵੱਡੇ ਪੱਧਰ ਤੇ ਹੋਏ ਤਬਾਦਲੇ

50 ਬੀਡੀਪੀਓ, 219 ਪੰਚਾਇਤ ਸਕੱਤਰ, 15 ਪੰਚਾਇਤ ਅਫਸਰ,5 ਐਸਸੀਪੀਓ ਤੇ 11 ਸੁਪਰਡੈਂਟ ਬਦਲੇ

ਚੰਡੀਗੜ 25 ਜੁਲਾਈ। ਪੰਚਾਇਤੀ ਵਿਭਾਗ ਵੱਲੋਂ ਵੱਡੇ ਪੱਧਰ ਤੇ ਵਿਭਾਗ ਵਿੱਚ ਤਬਾਦਲੇ ਕੀਤੇ ਗਏ ਹਨ। ਵਿਭਾਗ ਵੱਲੋਂ ਜਾਰੀ ਵੱਖ ਵੱਖ ਹੁਕਮਾਂ ਤਹਿਤ 300 ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੰਚਾਇਤ ਵਿਭਾਗ ਵੱਲੋਂ ਜਾਰੀ ਹੁਕਮਾਂ ਤਹਿਤ 5 ਸਮਾਜਿਕ ਸਿੱਖਿਆ ਤੇ ਪੰਚਾਇਤ ਅਫਸਰਾਂ ਦੀਆਂ ਬਦਲੀਆਂ ਹੋਈਆਂ ਹਨ। ਇਸ ਤੋਂ ਇਲਾਵਾ 50 ਬਲਾਕ ਵਿਕਾਸ ਤੇ ਪੰਚਾਇਤ ਅਫਸਰ (ਬੀਡੀਪੀਓ) ਦੇ ਤਬਾਦਲੇ ਕੀਤੇ ਗਏ ਹਨ। 11 ਸੁਪਰਡੈਂਟ ਗ੍ਰੇਡ 2 ਦੇ ਤਬਾਦਲੇ ਹੋਏ ਹਨ। ਇਸ ਤੋਂ ਇਲਾਵਾ ਪੰਚਾਇਤੀ ਵਿਭਾਗ ਦੇ 15 ਪੰਚਾਇਤ ਅਫਸਰਾਂ ਦੀਆਂ ਬਦਲੀਆਂ ਵੀ ਕੀਤੀਆਂ ਗਈਆਂ ਹਨ। ਪੰਚਾਇਤੀ ਵਿਭਾਗ ਵਿੱਚ ਕੰਮ ਕਰਨ ਵਾਲੇ ਪੰਚਾਇਤ ਸਕੱਤਰਾਂ ਦੇ ਵੱਡੇ ਪੱਧਰ ਤੇ ਤਬਾਦਲੇ ਹੋਏ ਹਨ 219 ਪੰਚਾਇਤ ਸਕੱਤਰਾਂ ਨੂੰ ਵੱਖ ਵੱਖ ਥਾਵਾਂ ਤੋਂ ਬਦਲਿਆ ਗਿਆ ਹੈ।

ਸੂਚੀ ਹੇਠਾਂ ਲਿੰਕ ਵਿੱਚ ਪੜ੍ਹ ਸਕਦੇ ਹੋ।

CATEGORIES
TAGS
Share This

COMMENTS

Wordpress (0)
Disqus (0 )
Translate