NCC ਕਮਾਂਡਿੰਗ ਅਫਸਰ ਲੈਫਟੀਨੈਂਟ ਕਰਨਲ ਗੌਰਵ ਨਿਉਲ ਨੇ ਡੀਏਵੀ ਸਕੂਲ ਹਰੀਪੁਰਾ ਦਾ ਦੌਰਾ ਕੀਤਾ

ਸ੍ਰੀ ਗੁਰੂ ਜੰਭੇਸ਼ਵਰ ਡੀ.ਏ.ਵੀ. ਸੀ.ਐਸ. ਪਬਲਿਕ ਸਕੂਲ ਹਰੀਪੁਰਾ 25 ਪੰਜਾਬ ਬੀ.ਐਨ.ਸੀ.ਸੀ ਅਬੋਹਰ ਤੋਂ ਕਮਾਂਡਿੰਗ ਅਫਸਰ ਲੈਫਟੀਨੈਂਟ ਕਰਨਲ ਗੌਰਵ ਨਿਉਲ, ਸੂਬੇਦਾਰ ਵਰਿੰਦਰ ਕੁਮਾਰ, ਸੂਬੇਦਾਰ ਕੇਵਲ ਕ੍ਰਿਸ਼ਨ ਅਤੇ ਸੂਬੇਦਾਰ ਭਾਵਾ ਰਾਮ ਨੇ ਦੌਰਾ ਕੀਤਾ। ਸਕੂਲ ਪ੍ਰਿੰਸੀਪਲ ਸ਼੍ਰੀ ਸੁਖਦੇਵ ਸਿੰਘ ਅਤੇ ਕਰਨਲ ਗੌਰਵ ਨਿਉਲ ਵੱਲੋਂ ਸਕੂਲ ਵਿੱਚ ਚਲਾਈਆਂ ਜਾ ਰਹੀਆਂ ਐਨ.ਸੀ.ਸੀ ਗਤੀਵਿਧੀਆਂ ਬਾਰੇ ਅਤੇ ਵਿਦਿਆਰਥੀਆਂ ਦੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਰਨਲ ਨੇ ਇਹ ਵੀ ਦੱਸਿਆ ਕਿ ਐਨ.ਸੀ.ਸੀ. ਨੂੰ ਵਿਸ਼ੇ ਵਜੋਂ ਚੁਣਿਆ ਜਾ ਸਕਦਾ ਹੈ।  NCC ਦੇ ਬੱਚਿਆਂ ਨੂੰ ਮਿਲਟਰੀ ਵਿੱਚ ਬਹੁਤ ਲਾਭ ਮਿਲਦਾ ਹੈ।  ਉਨ੍ਹਾਂ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਏ.ਐਨ.ਓਜ਼ ਅਮਨਦੀਪ ਸਿੰਘ ਅਤੇ ਗੁਰਮੀਤ ਕੁਮਾਰ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਅਤੇ ਆਤਮ-ਨਿਰਭਰ ਬਣਾਉਣ ਲਈ ਸ਼ਲਾਘਾਯੋਗ ਕੰਮ ਕਰ ਰਹੇ ਹਨ।ਕਰਨਲ ਨੇ ਐਨ.ਸੀ.ਸੀ. ਦੇ ਕੰਮਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਇਸ ਦੇ ਮਹੱਤਵ ਅਤੇ ਕਾਰਜਾਂ ਬਾਰੇ ਮਾਰਗਦਰਸ਼ਨ ਪ੍ਰਦਾਨ ਕੀਤਾ।  ਉਨ੍ਹਾਂ ਸਕੂਲ ਵਿੱਚ ਬੱਚਿਆਂ ਦੇ ਅਨੁਸ਼ਾਸਨ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਸੁਖਦੇਵ ਸਿੰਘ ਨੇ ਉਹਨਾਂ ਨੂੰ ਸਕੂਲ ਦੀ ਕਾਰਜ ਪ੍ਰਣਾਲੀ ਬਾਰੇ ਜਾਣੂ ਕਰਵਾਇਆ ਅਤੇ ਸਕੂਲ ਵਿੱਚ ਐਨ.ਸੀ.ਸੀ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਪੂਰਾ ਯੋਗਦਾਨ ਪਾਉਣ ਦਾ ਭਰੋਸਾ ਦਿਵਾਇਆ। ਅੰਤ ਵਿੱਚ ਪ੍ਰਿੰਸੀਪਲ ਸੁਖਦੇਵ ਸਿੰਘ ਨੇ ਕਰਨਲ ਗੌਰਵ ਨਿਉਲ ਨੂੰ ਸਨਮਾਨਿਤ ਕੀਤਾ।

CATEGORIES
TAGS
Share This

COMMENTS

Wordpress (0)
Disqus (0 )
Translate