ਡੇਂਗੂ ਜਾਗਰੂਕਤਾ ਲਈ ਵੱਧ ਤੋਂ ਵੱਧ ਕੀਤੀਆਂ ਗਤੀਵਿਧੀਆਂ-ਡਾ. ਨੰਦਿਕਾ ਖੁੱਲਰ
ਜ਼ਿਲ੍ਹਾ ਐਪੀਡੀਮੋਲੋਜਿਸਟ ਵੱਲੋਂ ਮੈਡੀਕਲ ਕੈਂਪ ਦਾ ਦੌਰਾ
ਕਪੂਰਥਲਾ 16 ਜੁਲਾਈ। ਸਿਵਲ ਸਰਜਨ ਕਪੂਰਥਲਾ ਡਾ. ਸੁਰਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਲਾਕ ਢਿੱਲਵਾਂ ਅਧੀਨ ਬੁਤਾਲਾ ਮੰਡ ਵਿੱਖੇ ਲਗਾਏ ਗਏ ਦਰਿਆਈ ਇਲਾਕੇ ਵਿੱਚ ਮੈਡੀਕਲ ਕੈਂਪ ਦਾ ਅੱਜ ਜ਼ਿਲ੍ਹਾ ਐਪੀਡੀਮੋਲੋਜਿਸਟ ਕਪੂਰਥਲਾ ਡਾ: ਨੰਦਿਕਾ ਖੁੱਲਰ ਵੱਲੋਂ ਦੌਰਾ ਕੀਤਾ ਗਿਆ। ਇਸ ਦੌਰਾਨ ਮੈਡੀਕਲ ਟੀਮ ਢਿੱਲਵਾਂ ਵੱਲੋ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ । ਇਸ ਮੌਕੇ ਆਏ ਲੋਕਾਂ ਨੂੰ ਦਸਤ, ਸ਼ੂਗਰ, ਹਾਈਪਰਟੇਂਸ਼ਨ, ਅਨੀਮੀਆ, ਚਮੜੀ ਰੋਗ ਅਤੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਆਦਿ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਡਾ: ਨੰਦਿਕਾ ਖੁੱਲਰ ਨੇ ਲੋਕਾਂ ਨੂੰ ਕਿਸੇ ਵੀ ਬਿਮਾਰੀ ਦੇ ਸਰੀਰ ‘ਚ ਲੱਛਣ ਪਾਏ ਜਾਣ ‘ਤੇ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਵਿੱਖੇ ਜਾਂਚ ਕਰਵਾਉਣ ਲਈ ਕਿਹਾ ਤਾਂ ਜੋ ਸਮੇਂ ਸਿਰ ਯੋਗ ਇਲਾਜ ਕੀਤਾ ਜਾ ਸਕੇ। ਇਸ ਦੌਰਾਨ ਲੋਕਾਂ ਨੂੰ ਡੇਂਗੂ ਲੱਛਣ ਅਤੇ ਡੇਂਗੂ ਰੋਕਥਾਮ ਸੰਬੰਧੀ ਵਿਸਥਾਰ ਨਾਲ ਜਾਗਰੂਕ ਕੀਤਾ ਗਿਆ । ਇਸ ਦੌਰਾਨ ਜਨਤਕ ਥਾਵਾਂ ‘ਤੇ ਡੇਂਗੂ ਜਾਗਰੂਕ ਪੋਸਟਰ ਵੀ ਲਗਾਏ ਗਏ।
ਇਸ ਮੌਕੇ ਮੁਢੱਲਾਂ ਸਿਹਤ ਕੇਂਦਰ ਢਿੱਲਵਾਂ ਵਿੱਖੇ ਬਣੇ ਡੇਂਗੂ ਵਾਰਡ ਦਾ ਜ਼ਿਲ੍ਹਾ ਐਪੀਡੀਮੋਲੋਜਿਸਟ ਕਪੂਰਥਲਾ ਡਾ: ਨੰਦਿਕਾ ਖੁੱਲਰ ਵੱਲੋਂ ਦੌਰਾ ਵੀ ਕੀਤਾ ਗਿਆ। ਉਨ੍ਹਾਂ ਵਾਰਡ ਦਾ ਦੌਰ ਕਰ ਸਟਾਫ ਨੂੰ ਸਿਹਤ ਵਿਭਾਗ ਵੱਲੋਂ ਡੇਂਗੂ ਸੰਬੰਧੀ ਦਿੱਤੇ ਦਿਸ਼ਾ ਨਿਰਦੇਸ਼ਾਂ ਬਾਰੇ ਵਿਸਥਾਰ ਨਾਲ ਦੱਸਇਆ। ਉਨ੍ਹਾਂ ਸਕੂਲਾਂ, ਕਾਲਜ, ਹਸਪਤਾਲਾਂ, ਬਜ਼ਾਰਾ, ਪਿਡਾਂ ਅਤੇ ਹੋਰ ਜਨਤੱਕ ਥਾਵਾਂ ‘ਤੇ ਵੱਧ ਤੋਂ ਵੱਧ ਜਾਗਰੂਕ ਗਤੀਵਿਧੀਆਂ ਕਰਵਾਉਣ ਲਈ ਕਿਹਾ ਤਾਂ ਜੋ ਸਮੇਂ ਸਿਰ ਡੇਂਗੂ ‘ਤੇ ਠੱਲ੍ਹ ਪਾਈ ਜਾ ਸਕੇ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ: ਨੰਦਿਕਾ ਖੁੱਲਰ ਨੇ ਦੱਸਇਆ ਕਿ ਸਾਫ਼-ਸਫ਼ਾਈ ਨਾਲ ਵੀ ਡੇਂਗੂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਦੌਰਾਨ ਉਨ੍ਹਾਂ ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ਅਤੇ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਸਿਹਤ ਵਰਕਰਾਂ ਰਾਹੀਂ ਲੋਕਾਂ `ਚ ਸਾਫ਼-ਸਫ਼ਾਈ ਰੱਖਣ ਸੰਬੰਧੀ ਵੀ ਵੱਧ ਤੋਂ ਵੱਧ ਜਾਗਰੂਕਤਾ ਲਿਆਉਣ ਲਈ ਕਿਹਾ ਤਾਂ ਜੋ ਡੇਂਗੂ ਦੇ ਮੱਛਰ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਮੈਡੀਕਲ ਅਫਸਰ ਡਾ. ਸਰਵਲੀਨ ਕੌਰ, ਬੀ.ਈ.ਈ ਬਿਕਰਮਜੀਤ ਸਿੰਘ, ਬੀ.ਈ.ਈ ਮੋਨਿਕਾ, ਨਰਸਿੰਗ ਸਿਸਟਰ ਸੁਰਜੀਤ ਕੌਰ, ਸਟਾਫ ਨਰਸ ਰੁਪਿੰਦਰ ਕੌਰ, ਸੀ. ਐਚ. ਓ ਗੁਰਪ੍ਰੀਤ ਕੌਰ, ਏ.ਐਨ .ਐਮ ਮਨਦੀਪ ਕੌਰ, ਐਸ. ਆਈ ਬਲਕਾਰ ਸਿੰਘ, ਐਮ.ਪੀ.ਐਚ.ਡਬਲਿਓ ਸੁਖਦੇਵ ਸਿੰਘ, ਯਾਦਵਿੰਦਰ ਸਿੰਘ, ਰੁਪਿੰਦਰਜੀਤ ਸਿੰਘ ਆਦਿ ਹਾਜ਼ਰ ਸਨ।



