ਬੱਚੇ ਦਾ ਪਹਿਲਾ ਭੋਜਨ ਮਾਂ ਦਾ ਦੁੱਧ ਹੁੰਦਾ ਹੈ

ਸਤਨਪਾਨ ਸਪਤਾਹ ਤਹਿਤ ਵੱਖ-ਵੱਖ ਸਬ-ਸੈਂਟਰਾਂ ‘ਤੇ ਕੀਤੀਆਂ ਗਈਆਂ ਜਾਗਰੂਕ ਗਤੀਵਿਧੀਆਂ

ਕਪੂਰਥਲਾ 7 ਅਗਸਤ। ਸਿਵਲ ਸਰਜਨ ਕਪੂਰਥਲਾ ਡਾ. ਸੁਰਿੰਦਰ ਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਡਾ. ਅਸ਼ਵਨੀ ਕੁਮਾਰ ਦੀ ਯੋਗ ਅਗੁਵਾਈ ਹੇਠ ਬਲਾਕ ਢਿੱਲਵਾਂ ਅਧੀਨ ਆਉਦੇਂ ਸਮੂਹ ਸਬ ਸੈਂਟਰਾਂ ‘ਤੇ ਗਰਭਵਤੀ ਮਹਿਲਾਵਾਂ ਅਤੇ ਨਵ ਜੰਮੇ ਬੱਚਿਆਂ ਦੀਆਂ ਮਾਵਾਂ ਨੂੰ ਸੀ.ਐਚ.ਓ ਅਤੇ ਏ.ਐਨ.ਐਮ ਵੱਲੋਂ ਸਤਨਪਾਨ ਦੀ ਮਹੱਤਤਾ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤਹਿਤ ਅੱਜ ਮਮਤਾ ਦਿਵਸ ਦੌਰਾਨ ਸੀ.ਐਚ.ਓ ਅਤੇ ਏ.ਐਨ.ਐਮ ਵੱਲੋਂ ਟੀਕਾਕਰਨ ਕਰਵਾਉਣ ਆਏ ਸਮੂਹ ਲੋਕਾਂ ਨੂੰ ਸਤਨਪਾਨ ਦੀ ਮੱਹਤਤਾ ਸੰਬੰਧੀ ਜਾਗਰੂਕ ਕੀਤਾ। ਗਰਭਵਤੀ ਮਹਿਲਾਵਾਂ ਅਤੇ ਮਾਵਾਂ ਨੂੰ ਬੱਚਿਆਂ ਲਈ ਮਾਂ ਦਾ ਦੁੱਧ ਕਿਨ੍ਹਾਂ ਲਾਭਦਾਇਕ ਹੈ, ਕਿਵੇਂ ਸਤਨਪਾਨ ਕਰਵਾਉਣਾ ਹੈ ਅਤੇ ਕਿਵੇਂ ਨਵ-ਜੰਮੇ ਦੀ ਦੇਖਭਾਲ ਕਰਨੀ ਹੈ ਆਦਿ ਵਿਸ਼ਿਆਂ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਂ ਦਾ ਦੁੱਧ ਪੀਣ ਵਾਲੇ ਬੱਚੇ ਬੌਤਲਾਂ ਰਾਹੀਂ ਦੁੱਧ ਪੀਣ ਵਾਲੇ ਬੱਚਿਆਂ ਦੇ ਮੁਕਾਬਲੇ ਸਰੀਰਿਕ ਅਤੇ ਦਿਮਾਗੀ ਤੌਰ ਤੇ ਵੱਧ ਤਾਕਤਵਰ ਅਤੇ ਤੰਦੁਰਸਤ ਹੁੰਦੇ ਹਨ। ਇਸ ਦੇ ਨਾਲ ਹੀ ਮਾਂ ਦਾ ਦੁੱਧ ਪੀਣ ਵਾਲੇ ਬੱਚੇ ਘੱਟ ਬਿਮਾਰ ਹੁੰਦੇ ਹਨ। ਇਸ ਸੰਬੰਧੀ ਐਸ. ਐਮ. ਓ ਡਾ. ਅਸ਼ਵਨੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਂ ਦਾ ਦੁੱਧ ਨਵਜੰਮੇ ਬੱਚਿਆਂ ਲਈ ਸਭ ਤੋਂ ਵਧੀਆ ਭੋਜਨ ਹੈ ਕਿਉਂਕਿ ਇਸ ਵਿੱਚ ਐਂਟੀਬਾਡੀਜ਼ ਹੁੰਦੇ ਹਨ ਜੋ ਕਈ ਪ੍ਰਚਲਿਤ ਬਾਲ ਰੋਗਾਂ ਨੂੰ ਰੋਕਣ ਵਿੱਚ ਸਹਾਇਤਾ ਕਰਦੇ ਹਨ। ਬ੍ਰੈਸਟਫੀਡਿੰਗ ਹਫਤੇ ਲਈ ਇਸ ਸਾਲ ਦਾ ਥੀਮ “ ਸਤਨਪਾਨ ਸਮਰਥਨ - ਸਾਡੀ ਜ਼ਿੰਮੇਦਾਰੀ, ਸਾਰੀਆਂ ਦੀ ਸਾਝੇਦਾਰੀ” ਹੈ। ਇਸ ਮੋਕੇ ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ "ਬੱਚੇ ਦਾ ਦੁੱਧ ਪਿਲਾਉਣਾ ਮਾਂ ਲਈ ਪੋਸਟਪਾਰਟਮ ਡਿਪਰੈਸ਼ਨ ਤੋਂ ਠੀਕ ਹੋਣ ਦਾ ਇੱਕ ਵਧਿਆ ਤਰੀਕਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਕੁਝ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਛਾਤੀ ਦਾ ਦੁੱਧ ਚੁੰਘਾਉਣ ਨਾਲ ਮਾਵਾਂ ਵਿੱਚ ਟਾਈਪ 2 ਡਾਇਬਟੀਜ਼, ਰਾਇਮੇਟਾਇਡ ਗਠੀਏ, ਕਾਰਡੀਓਵੈਸਕੁਲਰ ਰੋਗ, ਹਾਈ ਬਲੱਡ ਪ੍ਰੈਸ਼ਰ ਅਤੇ ਉੱਚ ਕੋਲੇਸਟ੍ਰੋਲ ਹੋਣ ਦੇ ਜੋਖਮ ਨੂੰ ਘੱਟ ਕਰਦਾ ਹੈ। ਇਹੀ ਨਹੀਂ, ਦੁੱਧ ਚੁੰਘਾਉਣ ਦੇ ਨਿਯਮਤ ਅਭਿਆਸਾਂ ਨਾਲ ਮਾਵਾਂ ਦੇ ਛਾਤੀ ਦੇ ਕੈਂਸਰ ਅਤੇ ਅੰਡਕੋਸ਼ ਦੇ ਕੈਂਸਰ ਦੇ ਵਿਕਾਸ ਦੇ ਜੋਖਮ ਨੂੰ ਵੀ ਘਟਾਉਂਦਾ ਹੈ। ਸਿਹਤ ਵਿਭਾਗ ਵੱਲੋਂ 1 ਅਗਸਤ ਤੋਂ  7 ਅਗਸਤ ਤੱਕ “ਵਿਸ਼ਵ ਸਤਨਪਾਨ” ਜਾਗਰੁਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਐਲ.ਐਚ.ਵੀ, ਏ.ਐਨ.ਐਮ, ਸੀ.ਐਚ.ਓ ਅਤੇ ਆਸ਼ਾ ਵਰਕਰਾਂ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਸਤਨਪਾਨ ਦੀ ਮਹੱਤਤਾ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਬੱਚਿਆਂ ਦੀ ਸਿਹਤ, ਪੋਸ਼ਣ ਅਤੇ ਸਰੀਰਿਕਤੇ ਮਾਨਸਿਕ ਵਿਕਾਸ ਲਈ ਮਾਂ ਦਾ ਦੁੱਧ ਲਾਜ਼ਮੀ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲੇ ਛੇ ਮਹੀਨਿਆਂ ਵਿੱਚ ਨਵਜੰਮੇ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਨਾ ਸਿਰਫ਼ ਬੱਚੇ ਨੂੰ ਪੂਰਾ ਪੋਸ਼ਣ ਮਿਲਦਾ ਹੈ, ਸਗੋਂ ਬਿਮਾਰੀਆਂ ਤੋਂ ਬਚਾਅ ਵੀ ਹੁੰਦਾ ਹੈ। ਇਸ ਦੇ ਨਾਲ ਹੀ ਬੱਚੇ ਦੀ ਸਾਫ਼-ਸਫ਼ਾਈ ਅਤੇ ਦੁੱਧ ਪਿਲਾਉਣ ਦੇ ਢੰਗ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਮਾਂ ਜਾਂ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਹੱਥ ਧੋਤੇ ਬਿਨਾਂ ਬੱਚੇ ਨੂੰ ਨਹੀਂ ਚੁੱਕਣਾ ਚਾਹੀਦਾ। ਕੋਈ ਵੀ ਬਿਮਾਰ ਵਿਅਕਤੀ ਬੱਚੇ ਦੇ ਨਜ਼ਦੀਕ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮਾਵਾਂ ਨੂੰ ਕਦੇ ਵੀ ਬੱਚੇ ਨੂੰ ਲੰਮੇ ਪੈ ਕੇ ਦੁੱਧ ਨਹੀਂ ਪਿਲਾਉਣਾ ਚਾਹੀਦਾ। ਬੱਚੇ ਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਦੁੱਧ ਪਿਲਾਓ ਅਤੇ ਦੁੱਧ ਪਿਲਾਉਂਦੇ ਸਮੇਂ ਉਸਦੇ ਸਿਰ ਨੂੰ ਆਪਣੀ ਬਾਂਹ ‘ਤੇ ਉੱਪਰ ਕਰਕੇ ਰੱਖੋ। ਦੁੱਧ ਪਿਲਾਉਣ ਤੋਂ ਬਾਅਦ ਬੱਚੇ ਨੂੰ ਡਕਾਰ ਜਰੂਰ ਦਿਵਾਓ। ਕਈ ਵਾਰ ਅਜਿਹਾ ਨਾ ਕਰਨ ਨਾਲ ਦੁੱਧ ਬੱਚੇ ਦੀ ਸਾਹ ਨਾਲੀ ਵਿਚ ਚਲਾ ਜਾਂਦਾ ਹੈ ਅਤੇ ਬੱਚੇ ਦੀ ਮੌਤ ਵੀ ਹੋ ਜਾਂਦੀ । ਉਨ੍ਹਾਂ ਕਿਹਾ ਕਿ ਬੱਚੇ ਦੇ ਜਨਮ ਤੋਂ 1 ਘੰਟੇ ਦੇ ਅੰਦਰ ਸਤਨਪਾਨ ਸ਼ੁਰੂ ਕਰਵਾਉਣਾ ਅਤੇ ਪਹਿਲਾਂ 6 ਮਹੀਨੇ ਤੱਕ ਬੱਚੇ ਨੂੰ ਸਿਰਫ ਖੁਰਾਕ ਵੱਜੋਂ ਸਿਰਫ਼ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਪੂਰਕ ਖੁਰਾਕ ਦੇ ਨਾਲ – ਨਾਲ ਘਟੋਂ ਘੱਟ 2 ਸਾਲ ਤੱਕ ਸਤਨਪਾਨ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਦੱਸਇਆ ਕਿ ਅੱਧਾ ਅਧੂਰਾ ਸਤਨਪਾਨ ਜਾਂ ਸਤਨਪਾਨ ਨੂੰ ਉਚਿਤ ਸਮੇਂ ਤੱਕ ਜਾਰੀ ਨਾ ਰੱਖਣ ਦੇ ਕਾਰਨ ਬੱਚਿਆਂ ਵਿੱਚ ਨਿਮੋਨਿਆ ਅਤੇ ਡਾਇਰਿਆ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਦੌਰਾਨ ਸੀ.ਐਚ.ਓ ਲਵਲੀਨ ਕੌਰ, ਨਵਪ੍ਰੀਤ ਕੌਰ, ਅਰਸ਼ਦੀਪ ਕੌਰ, ਕਿਰਨਪ੍ਰੀਤ ਕੌਰ, ਗੋਪਿਕਾ ਅਤੇ ਗੁਰਪ੍ਰੀਤ ਕੌਰ ਆਦਿ ਵੱਲੋਂ ਜਾਗਰੂਕ ਗਤੀਵਿਧੀਆਂ ਕੀਤੀਆਂ ਗਈਆਂ।

CATEGORIES
Share This

COMMENTS

Wordpress (0)
Disqus (0 )
Translate